ਕੋਠੇ ‘ਤੇ ਆ, ਮਾਹੀਆ
ਕੋਠੇ ‘ਤੇ ਆ, ਮਾਹੀਆ
ਮਿਲਣਾ ਤਾਂ ਮਿਲ ਆ ਕੇ
ਨਹੀਂ ਤਾਂ ਖ਼ਸਮਾ ਨੂੰ ਖਾ, ਮਾਹੀਆ
ਮਿਲਣਾ ਤਾਂ ਮਿਲ ਆ ਕੇ
ਨਹੀਂ ਤਾਂ ਖ਼ਸਮਾ ਨੂੰ ਖਾ, ਮਾਹੀਆ
ਕੀ ਲੈਣਾ ਐ ਮਿੱਤਰਾਂ ਤੋਂ?
ਕੀ ਲੈਣਾ ਐ ਮਿੱਤਰਾਂ ਤੋਂ?
ਮਿਲਣ ਤੇ ਆ ਜਾਵਾਂ
ਡਰ ਲਗਦਾ ਐ ਛਿੱਤਰਾਂ ਤੋਂ
ਮਿਲਣ ਤੇ ਆ ਜਾਵਾਂ
ਡਰ ਲਗਦਾ ਐ ਛਿੱਤਰਾਂ ਤੋਂ
ਤੁਸੀਂ ਕਾਲੇ-ਕਾਲੇ ਓ
ਤੁਸੀਂ ਕਾਲੇ-ਕਾਲੇ ਓ
ਕੁਝ ਤੇ ਸ਼ਰਮ ਕਰੋ
ਧੀਆਂ-ਪੁੱਤਰਾਂ ਵਾਲੇ ਓ
ਕੁਝ ਤੇ ਸ਼ਰਮ ਕਰੋ
ਧੀਆਂ-ਪੁੱਤਰਾਂ ਵਾਲੇ ਓ
ਆਹ ਸਾਰੇ ਦੰਦ ਪਏ ਕੱਢਦੇ ਨੇ
ਆਹ ਸਾਰੇ ਦੰਦ ਪਏ ਕੱਢਦੇ ਨੇ
ਅਸੀਂ ਤੈਨੂੰ ਚੰਗੇ ਲਗਦੇ
ਤੇ ਸਾਡੇ ਧੀਆਂ-ਪੁੱਤ ਵੱਢਦੇ ਨੇ
ਅਸੀਂ ਤੈਨੂੰ ਚੰਗੇ ਲਗਦੇ
ਤੇ ਸਾਡੇ ਧੀਆਂ-ਪੁੱਤ ਵੱਢਦੇ ਨੇ
ਇੱਥੇ ਪਿਆਰ ਦੀ ਪੁੱਛ ਕੋਈ ਨਾ
ਇੱਥੇ ਪਿਆਰ ਦੀ ਪੁੱਛ ਕੋਈ ਨਾ
ਤੇਰੇ ਨਾਲ਼ ਨਹੀਓਂ ਬੋਲਣਾ
ਤੇਰੇ ਮੂੰਹ ‘ਤੇ ਮੁੱਛ ਕੋਈ ਨਾ
ਤੇਰੇ ਨਾਲ਼ ਨਹੀਓਂ ਬੋਲਣਾ
ਤੇਰੇ ਮੂੰਹ ‘ਤੇ ਮੁੱਛ ਕੋਈ ਨਾ
ਮਜ਼ਾ ਪਿਆਰ ਦਾ ਚਖ ਲਾਂਗਾ
ਮਜ਼ਾ ਪਿਆਰ ਦਾ ਚਖ ਲਾਂਗਾ
ਜੇ ਤੇਰਾ ਹੁਕਮ ਹੋਏ
ਮੈਂ ਤਾਂ ਦਾੜ੍ਹੀ ਵੀ ਰੱਖ ਲਾਂਗਾ
ਜੇ ਤੇਰਾ ਹੁਕਮ ਹੋਏ
ਮੈਂ ਤਾਂ ਦਾੜ੍ਹੀ ਵੀ ਰੱਖ ਲਾਂਗਾ
ਬਾਗ਼ੇ ਵਿੱਚ ਆਇਆ ਕਰੋ
ਬਾਗ਼ੇ ਵਿੱਚ ਆਇਆ ਕਰੋ
ਜਦੋਂ ਅਸੀਂ ਸੌਂ ਜਾਈਏ
ਤੁਸੀਂ ਮੱਖੀਆਂ ਉਡਾਇਆ ਕਰੋ
ਜਦੋਂ ਅਸੀਂ ਸੌਂ ਜਾਈਏ
ਤੁਸੀਂ ਮੱਖੀਆਂ ਉਡਾਇਆ ਕਰੋ
ਤੁਸੀਂ ਰੋਜ਼ ਨਹਾਇਆ ਕਰੋ
ਤੁਸੀਂ ਰੋਜ਼ ਨਹਾਇਆ ਕਰੋ
एक हमारे दोस्त थे, London में रहे
ऐसे बहुत पैसे आ गए उनके पास
जैसे ये फेंक गए ना अभी
तो वो पंजाब जब वापस गए १५-२० साल के बाद
वहाँ उन्होंने बंगला बनाया
और उसकी जो house warming ceremony थी
उन्होंने बुलाया सब दोस्तों को
बोले, “देखिए हमारा drawing room है, ये बच्चों का room है
ये kitchen है, ये वो है…” सब करके, बड़ा अच्छा बंगला था
फिर पीछे lawn में ले गए थे
वहाँ तीन swimming pool बना रखे हैं
तो एक में गरम पानी
तो वो समझ आ गई बात सर्दियों में नहाने के लिए
एक में ठंडा पानी तो वो गर्मी में नहाने के लिए
तो एक ख़ाली पड़ा है
तो उनको पूछा, “भई, ये ख़ाली क्यूँ पड़ा है swimming pool?”
वो बोले, “बात ये है कि कभी-कभी नहाने को दिल नहीं करता है”
ਤੁਸੀਂ ਰੋਜ਼ ਨਹਾਇਆ ਕਰੋ
ਤੁਸੀਂ ਰੋਜ਼ ਨਹਾਇਆ ਕਰੋ
ਮੱਖੀਆਂ ਤੋਂ ਡਰਦੇ ਓ
ਗੁੜ ਥੋੜ੍ਹਾ ਖਾਇਆ ਕਰੋ
ਮੱਖੀਆਂ ਤੋਂ ਡਰਦੇ ਓ
ਗੁੜ ਥੋੜ੍ਹਾ ਖਾਇਆ ਕਰੋ
ਪੀਂਘ ਪਿਆਰ ਦੀ ਪਾਵਾਂਗੇ
ਪੀਂਘ ਪਿਆਰ ਦੀ ਪਾਵਾਂਗੇ
ਹੁਣ ਅਸੀਂ ਮਿਲ ਗਏ ਹਾਂ
ਗੀਤ ਪਿਆਰ ਦੇ ਗਾਵਾਂਗੇ
ਹੁਣ ਅਸੀਂ ਮਿਲ ਗਏ ਹਾਂ
ਗੀਤ ਪਿਆਰ ਦੇ ਗਾਵਾਂਗੇ