ਸੱਚੀਆਂ ਪ੍ਰੀਤਾਂ ਜਦੋਂ ਲਾ ਲਈਏ
ਸੱਜਣਾ ਨੂੰ ਨਹੀਂ ਅਜ਼ਮਾਈਦਾ
ਦਿਲ ਜਦੋਂ ਦਿਲ ਨਾ’ ਵਟਾ ਲਈਏ
ਹੱਥ ਨਹੀਓਂ ਆਪਣਾ ਛਡਾਈਦਾ
ਸੋਹਣੇ ਭਾਵੇਂ ਮਿਲ ਜਾਣੇ ਲੱਖ ਨੀ
ਕਦੇ ਨਹੀਂ ਯਾਰ ਵਟਾਈਦਾ
ਨੱਚਣਾ ਜੇ ਪੈ ਜਾਏ ਬੰਨ੍ਹ ਘੁੰਗਰੂ
ਨੱਚ ਕੇ ਵੇ ਯਾਰ ਮਨਾਈਦਾ
ਜੇ ਨਾ ਹੋਵੇ ਸੋਹਣਾ ਰਾਜ਼ੀ
ਇੱਕ ਪਲ ਵੀ ਨਾ ਕਿਤੇ ਚੈਨ ਨਾ’ ਪਾਈਏ ਨੀ
ਲਾਈਏ ਜੇ ਯਾਰੀਆਂ
ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਨ ਇਹ
ਪਰ ਯਾਰ ਤੋਂ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ
ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਨ ਇਹ
ਪਰ ਯਾਰ ਤੋਂ ਦੂਰ ਨਾ ਜਾਈਏ ਨੀ
ਅਸੀਂ ਗੱਭਰੂ ਪੰਜਾਬੀ ਦਿਲ ਜੀਹਦੇ ਨਾਲ਼ ਲਾਈਏ
ਉਹਨੂੰ ਛੱਡ ਕੇ ਨਾ ਜਾਈਏ ਨੀ
ਜਦੋਂ ਕਰ ਲਈਏ ਪਿਆਰ, ਸਾਰੇ ਕੌਲ-ਕਰਾਰ
ਪੂਰੇ ਕਰਕੇ ਵਿਖਾਈਏ ਨੀ
ਭਾਵੇਂ ਕਰੇ ਜੱਗ ਵੈਰ, ਪਿੱਛੇ ਕਰੀਦਾ ਨਹੀਂ ਪੈਰ
ਅਸੀਂ ਤੋੜ ਚੜ੍ਹਾਈਏ ਨੀ
ਜੀਹਨੂੰ ਦਿਲ ‘ਚ ਵਸਾਈਏ, ਉਹਨੂੰ ਜਿੰਦ ਵੀ ਬਣਾਈਏ
ਕਦੇ ਅੱਖ ਨਾ ਚੁਰਾਈਏ ਨੀ
ਲੱਗੀਆਂ ਲਾ ਕੇ, ਆਪਣਾ ਕਹਿ ਕੇ
ਸੱਜਣਾ ਤੋਂ ਨਾ ਕਦੇ ਮੁੱਖ ਪਰਤਾਈਏ ਨੀ
ਲਾਈਏ ਜੇ ਯਾਰੀਆਂ
ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਨ ਇਹ
ਪਰ ਯਾਰ ਤੋਂ ਦੂਰ ਨਾ ਜਾਈਏ ਨੀ
ਲਾਈਏ ਜੇ ਯਾਰੀਆਂ
ਫ਼ਿਰ ਲਾ ਕੇ ਤੋੜ ਨਿਭਾਈਏ ਨੀ
ਮੁੱਕ ਜਾਵੇ ਭਾਵੇਂ ਜਾਨ ਇਹ
ਪਰ ਯਾਰ ਤੋਂ ਦੂਰ ਨਾ ਜਾਈਏ ਨੀ