ਤੇਰੇ ਪਿਆਰ ਬਿਨਾਂ ਮੈਂ ਖਾਲੀ ਕੋਈ ਕਿਤਾਬ ਜਿਵੇਂ
ਜਜ਼ਬਾਤ ਨੇ ਤਪਦੀ ਅੱਗ ‘ਤੇ ਰੂਹ ਬੇਤਾਬ ਜਿਵੇਂ
ਤੂੰ ਨੂਰ ਐ ਸਾਹ ਵਰਗਾ, ਪੀਰਾਂ ਦੀ ਦੁਆ ਵਰਗਾ
ਕੋਈ ਅੱਖਰ ਜੁੜਿਆ ਨਹੀਂ ਸੋਹਣਾ ਤੇਰੇ ਨਾਂ ਵਰਗਾ
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਮਦ ਐ
ਤੇਰਾ ਵਿਛੜਨਾ ਅੱਖ ਦਾ ਪਾਣੀ
ਇਹਨਾਂ ਅੱਖੀਆਂ ਨੂੰ ਪੁੱਛ ਤੇਰੀ ਦੀਦ ਦਾ ਕੀ ਮੁੱਲ
ਸਾਥੋਂ ਤਾਰ ਨਹੀਓਂ ਹੋਣਾ ਨੀ ਜਹਾਨ ਵੇਚ ਕੁੱਲ
(ਸਾਥੋਂ ਤਾਰ ਨਹੀਓਂ ਹੋਣਾ ਨੀ ਜਹਾਨ ਵੇਚ ਕੁੱਲ)
ਇਹਨਾਂ ਅੱਖੀਆਂ ਨੂੰ ਪੁੱਛ ਤੇਰੀ ਦੀਦ ਦਾ ਕੀ ਮੁੱਲ
ਸਾਥੋਂ ਤਾਰ ਨਹੀਓਂ ਹੋਣਾ ਨੀ ਜਹਾਨ ਵੇਚ ਕੁੱਲ
ਤੇਰੇ ਵੱਲ ਨੂੰ ਖਿੱਚਦੀ ਰਹੇ ਮਿਲਣ ਦੀ ਆਸ ਮੇਰੀ
ਤੇਰਾ ਮੱਥਾ ਚੁੰਮ ਕੇ ਮੁੜੇ ਸਦਾ ਅਰਦਾਸ ਮੇਰੀ
ਕੰਡੇ ਪੈਰਾਂ ਨੂੰ ਪੰਨੇ ਧਰਤੀ ਦੇ
ਅੱਲਾਹ ਲਿਖਦਾ ਐ ਇਸ਼ਕ ਕਹਾਣੀ
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਮਦ ਐ
ਤੇਰਾ ਵਿਛੜਨਾ ਅੱਖ ਦਾ ਪਾਣੀ
ਅਸੀਂ ਤੰਦਾਂ ਸਾਡੇ ਇਸ਼ਕ ਦੀਆਂ
ਮਲ ਵੱਟਣਾ ਰੋਜ਼ ਨਵਾਹੀਆਂ
ਸੱਭ ਹਾਸੇ, ਸੁਫ਼ਨੇ, ਰੀਝਾਂ ਨੀ
ਅਸੀਂ ਤੇਰੇ ਨਾਲ਼ ਵਿਆਹੀਆਂ
ਤੇਰੇ ਕਦਮ ਚੁੰਮਦੀਆਂ ਧੂੜਾਂ ਨੀ
ਅਸੀਂ ਖਿੜ-ਖਿੜ ਮੱਥੇ ਲਾਈਆਂ
ਤੇਰੇ ਬਾਝੋਂ ਜੀਣਾ ਸਿਖਿਆ ਨਾ
ਸਾਥੋਂ ਸਹਿ ਨਾ ਹੋਣ ਜੁਦਾਈਆਂ
ਤੇਰਾ-ਮੇਰਾ ਰਿਸ਼ਤਾ ਅਜ਼ਲਾਂ ਦਾ
ਤੂੰ ਐ ਸਾਡੀ ਰੂਹ ਦੀ ਹਾਣੀ
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਮਦ ਐ
ਤੇਰਾ ਵਿਛੜਨਾ ਅੱਖ ਦਾ ਪਾਣੀ
ਕੋਈ ਦੱਸ ਜਾ ਨੀ ਹੱਲ, ਸਾਨੂੰ ਮਿਲ਼ ਜਾਵੇ ਢੋਈ
ਇਹਨਾਂ ਮਰਜ਼ਾਂ ਦਾ ਜੱਗ ‘ਤੇ ਇਲਾਜ ਵੀ ਨਹੀਂ ਕੋਈ
ਕੋਈ ਦੱਸ ਜਾ ਨੀ ਹੱਲ, ਸਾਨੂੰ ਮਿਲ਼ ਜਾਵੇ ਢੋਈ
ਇਹਨਾਂ ਮਰਜ਼ਾਂ ਦਾ ਜੱਗ ‘ਤੇ ਇਲਾਜ ਵੀ ਨਹੀਂ ਕੋਈ
ਇਹ ਦੁਨੀਆ ਝੂਠੀ-ਫ਼ਾਨੀ, ਸਾਡੇ ਕੰਮ ਦੀ ਨਾ
ਤੂੰ ਲੋੜ ਐ ਸਾਡੀ ਰੂਹ ਦੀ, ਝੂਠੇ ਚੰਮ ਦੀ ਨਾ
ਤੇਰੇ ਹਾਸੇ, ਤੇਰੇ ਰੋਸੇ ਨੀ
ਰੂਹ ਤਕ ਜਾਂਦੇ ਨੇ ਜਿਸਮਾਂ ਥਾਣੀ
ਬੰਦ ਦਰਵਾਜ਼ੇ ਤੇਰੇ ਨੈਣਾਂ ਦੇ
ਦਸਤਕ ਦੇਵੇ ਰੂਹ ਮਰਜਾਣੀ
ਤੇਰਾ ਮਿਲ ਜਾਣਾ ਰੱਬ ਦੀ ਆਮਦ ਐ
ਤੇਰਾ ਵਿਛੜਨਾ ਅੱਖ ਦਾ ਪਾਣੀ