
Choose your script
Read the Song Lyrics
Ajj jaan, nahi main jaan tainu dena
Gall sang waali saari main mita deni aa
Photo dil de kone ‘ch jo luka ke si main rakkhi
Aj akkhan de saamne khada deni aa
Takda hi jaavan, ainna tainu chaahvan
Nazran tere ton na hatavaan main
Tera inj sharmauna, akkhan nu jhukauna
Tainu vekhda hi thaan mar jaavan main
Kina chir tainu dil ‘ch luka ke rakheya
Kite vakh na ho jaavi maithon tu
Tainu saahan di ladi ‘te main piro ke rakheya
Kite saahan ton na ho jaavi tu door
Main vi sangda, tu vi sangdi
Kivein bullan ton kahavaan?
Jo main chaahvan, tu vi mangdi
Jind naa’ tere laavan
Kina chir tainu dil ‘ch luka ke rakheya
Kina chir tainu dil ‘ch luka ke rakheya
ਅੱਜ ਜਾਣ, ਨਹੀਂ ਮੈਂ ਜਾਣ ਤੈਨੂੰ ਦੇਣਾ
ਗੱਲ ਸੰਗ ਵਾਲ਼ੀ ਸਾਰੀ ਮੈਂ ਮਿਟਾ ਦੇਣੀ ਆ
Photo ਦਿਲ ਦੇ ਕੋਨੇ ‘ਚ ਜੋ ਲੁਕਾ ਕੇ ਸੀ ਮੈਂ ਰੱਖੀ
ਅੱਜ ਅੱਖਾਂ ਦੇ ਸਾਮ੍ਹਣੇ ਖੜਾ ਦੇਣੀ ਆ
ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ
ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ
ਤੇਰਾ ਇੰਜ ਸ਼ਰਮਾਉਣਾ, ਅੱਖਾਂ ਨੂੰ ਝੁਕਾਉਣਾ
ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ
ਕਿੰਨਾ ਚਿਰ ਤੈਨੂੰ ਦਿਲ ‘ਚ ਲੁਕਾ ਕੇ ਰੱਖਿਆ
ਕਿਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ
ਤੈਨੂੰ ਸਾਹਾਂ ਦੀ ਲੜੀ ‘ਚ ਮੈਂ ਪਿਰੋ ਕੇ ਰੱਖਿਆ
ਕਿਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ
ਮੈਂ ਵੀ ਸੰਗਦਾ, ਤੂੰ ਵੀ ਸੰਗਦੀ
ਕਿਵੇਂ ਬੁੱਲ੍ਹਾਂ ਤੋਂ ਕਹਾਵਾਂ?
ਜੋ ਮੈਂ ਚਾਹਵਾਂ, ਤੂੰ ਵੀ ਮੰਗਦੀ
ਜਿੰਦ ਨਾ’ ਤੇਰੇ ਲਾਵਾਂ
ਕਿੰਨਾ ਚਿਰ ਤੈਨੂੰ ਦਿਲ ‘ਚ ਲੁਕਾ ਕੇ ਰੱਖਿਆ
ਕਿੰਨਾ ਚਿਰ ਤੈਨੂੰ ਦਿਲ ‘ਚ ਲੁਕਾ ਕੇ ਰੱਖਿਆ
