
Choose your script
Read the Song Lyrics
Baaghaan ‘ch bahaaran, gulzaaran khidiyaan
Maaruthalaan vich barsaat chhidiyaan
Masaan-masaan yog da sanjog baneya
Pyaar tera jaan da si rog baneya
Vaslaan di chadhi sire vel, sohneya
Maula ne milaye saade mel, sohneya
Maula ne milaye saade mel, sohneya
Chann nu chakora, baddlaan nu mor jyon
Shamaan nu patanga, te patang dor jyon
Saara jagg ikk paase, dooje banne tu
Tere vich jaan meri, sach manne tu
Umraan di ho jaaye meethi jail, sohneya
Maula ne milaye saade mel, sohneya
Maula ne milaye saade mel, sohneya
Tainu mangya ae rab naal lad ke
Tereyan hatthan de vich hath phad ke
Udd’di phiraan main, khambh laggey chunni nu
Roshan chiraag keeta jind sunni nu
Rache ne vidhaata saanjhe khel, sohneya
Maula ne milaye saade mel, sohneya
Maula ne milaye saade mel, sohneya
Chaar ku laavan de vich laiju bannh ni
Dhukk ju baraat lai Harish chann ni
Tere bina zindagi Vicky di fikki ae
Taanhi taan viah di vi tareek tikki ae
Maa meri, sass teri chovein tel, sohniye
Maula ne milaye saade mel, sohniye
Maula ne milaye saade mel, sohniye
ਬਾਗ਼ਾਂ ‘ਚ ਬਹਾਰਾਂ, ਗੁਲਜ਼ਾਰਾਂ ਖਿੜੀਆਂ
ਮਾਰੂਥਲਾਂ ਵਿੱਚ ਬਰਸਾਤ ਛਿੜੀਆਂ
ਮਸਾਂ-ਮਸਾਂ ਯੋਗ ਦਾ ਸੰਜੋਗ ਬਣਿਆ
ਪਿਆਰ ਤੇਰਾ ਜਾਨ ਦਾ ਸੀ ਰੋਗ ਬਣਿਆ
ਵਸਲਾਂ ਦੀ ਚੜ੍ਹੀ ਸਿਰੇ ਵੇਲ, ਸੋਹਣਿਆ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣਿਆ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣਿਆ
ਚੰਨ ਨੂੰ ਚਕੋਰਾ, ਬੱਦਲਾਂ ਨੂੰ ਮੋਰ ਜਿਓਂ
ਸ਼ਮਾਂ ਨੂੰ ਪਤੰਗਾ, ਤੇ ਪਤੰਗ ਡੋਰ ਜਿਓਂ
ਸਾਰਾ ਜੱਗ ਇੱਕ ਪਾਸੇ, ਦੂਜੇ ਬੰਨੇ ਤੂੰ
ਤੇਰੇ ਵਿੱਚ ਜਾਨ ਮੇਰੀ, ਸੱਚ ਮੰਨੇ ਤੂੰ
ਉਮਰਾਂ ਦੀ ਹੋ ਜਾਏ ਮਿੱਠੀ jail, ਸੋਹਣਿਆ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣਿਆ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣਿਆ
ਤੈਨੂੰ ਮੰਗਿਆ ਐ ਰੱਬ ਨਾਲ਼ ਲੜ ਕੇ
ਤੇਰਿਆਂ ਹੱਥਾਂ ਦੇ ਵਿੱਚ ਹੱਥ ਫੜ ਕੇ
ਉੱਡਦੀ ਫ਼ਿਰਾਂ ਮੈਂ, ਖੰਭ ਲੱਗੇ ਚੁੰਨੀ ਨੂੰ
ਰੋਸ਼ਨ ਚਿਰਾਗ਼ ਕੀਤਾ ਜਿੰਦ ਸੁੰਨੀ ਨੂੰ
ਰੱਚੇ ਨੇ ਵਿਧਾਤਾ ਸਾਂਝੇ ਖੇਲ, ਸੋਹਣਿਆ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣਿਆ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣਿਆ
ਚਾਰ ਕੁ ਲਾਵਾਂ ਦੇ ਵਿੱਚ ਲੈਜੂ ਬੰਨ੍ਹ ਨੀ
ਢੁੱਕ ਜੂ ਬਰਾਤ ਲੈ Harish ਚੰਨ ਨੀ
ਤੇਰੇ ਬਿਨਾਂ ਜ਼ਿੰਦਗੀ Vicky ਦੀ ਫ਼ਿੱਕੀ ਐ
ਤਾਂਹੀ ਤਾਂ ਵਿਆਹ ਦੀ ਵੀ ਤਰੀਕ ਟਿੱਕੀ ਐ
ਮਾਂ ਮੇਰੀ, ਸੱਸ ਤੇਰੀ ਚੋਵੇ ਤੇਲ, ਸੋਹਣੀਏ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣੀਏ
ਮੌਲਾ ਨੇ ਮਿਲਾਏ ਸਾਡੇ ਮੇਲ, ਸੋਹਣੀਏ
