Ainna Sohna
Ainna Sohna Lyrics | Ainna Sohna Lyrics in Punjabi | Ainna Sohna Lyrics Ammy Virk | Ainna Sohna Ammy Virk Lyrics | Ainna Sohna Lyrics in English
Ainna Sohna (ਐਨਾ ਸੋਹਣਾ) is a Punjabi song by Ammy Virk from the album Layers. The lyrics of the song are penned by Rony Ajnali & Gill Machhrai, whereas Black Virus has produced the music of the song. Ammy Virk’s Ainna Sohna lyrics in Punjabi and in English are provided below.
Listen to the complete track on Spotify
ਪਤਝੜ ਦੇ ਵਿੱਚ ਪੱਤੇ ਅੱਖੀਂ ਝੜਦੇ ਦੇਖੇ ਮੈਂ
ਪੰਛੀ ਉੱਡਦੇ ਤੇ ਟਾਹਣੀ ਉੱਤੇ ਲੜਦੇ ਦੇਖੇ ਮੈਂ
ਦੇਖਿਆ ਮੈਂ ਬੱਦਲਾਂ ‘ਚੋਂ ਮੀਂਹ ਵਰ੍ਹਦਾ
ਦੇਖਿਆ ਮੈਂ ਮੋਰਾਂ ਨੂੰ ਪਿਆਰ ਕਰਦਾ
ਪਰ ਦੇਖਿਆ ਮੈਂ ਉਹਨੂੰ, ਦੇਖਦਾ ਹੀ ਰਹਿ ਗਿਆ
ਉਹਦਾ ਹੱਸਣਾ ਸੀਨੇ ‘ਚੋਂ ਦਿਲ ਕੱਢ ਲੈ ਗਿਆ
ਖੜ੍ਹ ਉਹਦੇ ਨਾ’ ਇੰਜ ਲੱਗੇ ਮੁਰਦਾ ਜ਼ਿੰਦਾ ਹੋ ਸਕਦਾ
ਹਾਏ, ਐਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ?
ਜੋ ਹੱਸ ਕੇ ਅੰਬਰਾ ਕੋਲ਼ੋਂ ਉਹਦਾ ਚੰਨ ਵੀ ਖੋ ਸਕਦਾ
ਹਾਏ, ਐਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ?
ਜੋ ਹੱਸ ਕੇ ਅੰਬਰਾ ਕੋਲ਼ੋਂ ਉਹਦਾ ਚੰਨ ਵੀ ਖੋ ਸਕਦਾ
ਉਹਦੇ ਹਾਸੇ ਤੋਂ ਵੈਦ ਕੋਈ ਦਵਾ ਬਣਾ ਜਾਊਗਾ
ਬੇਦੋਸ਼ ਨੂੰ judge ਵੀ ਕੋਈ ਸਜ਼ਾ ਸੁਣਾ ਦਊਗਾ
ਉਹਦਾ ਮੁੜ ਕੇ ਪਿੱਛੇ ਤੱਕਣਾ ਹਾਏ ਦੁਨੀਆ ਪਲਟਾਦਊਗਾ
ਹੋ ਸਕਦਾ ਕਿ ਨਦੀਆਂ ‘ਚੋਂ ਨੀਰ ਮੁੱਕ ਜਾਏ
ਰਾਜਿਆਂ ਦੇ ਵੱਟੇ ਵਿੱਚੋਂ ਖੀਰ ਮੁੱਕ ਜਾਏ
ਇਸ ਵਾਰ ਰਾਂਝਾ ਦੂਣਾ ਕੱਟੂਗਾ ਵਿਜੋਗ
ਹੋ ਸਕਦਾ ਕਿ ਵਾਰਿਸ ਦੀ ਹੀਰ ਲੁੱਕ ਜਾਏ
ਮਿੱਟੀ ਉਹਦੇ ਕਦਮਾਂ ਦੀ ਖ਼ੈਰ ਮੰਗਦੀ
ਧੁੱਪ ਕੋਲ਼ੋਂ ਸਿਖਰ ਦੁਪਹਿਰ ਮੰਗਦੀ
ਕੰਡਿਆਂ ‘ਚੋਂ ਟੁੱਟ ਆਪੇ ਗਿਰ ਜਾਏ ਗੁਲਾਬ
ਚੁੰਨੀ ਜਦੋਂ ਲੈਂਦੀ ਸਿਰ ਲਾਲ ਰੰਗ ਦੀ
ਵੇ ਸੁਰਤਾਂ ਵੀ ਉਹਦੇ ਜੀ ਖ਼ਿਆਲਾਂ ਵਿੱਚ ਖੋ ਸਕਦਾ
ਹਾਏ, ਐਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ?
ਜੋ ਹੱਸ ਕੇ ਅੰਬਰਾ ਕੋਲ਼ੋਂ ਉਹਦਾ ਚੰਨ ਵੀ ਖੋ ਸਕਦਾ
ਹਾਏ, ਐਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ?
ਜੋ ਹੱਸ ਕੇ ਅੰਬਰਾ ਕੋਲ਼ੋਂ ਉਹਦਾ ਚੰਨ ਵੀ ਖੋ ਸਕਦਾ
ਉਹਦਾ ਮੁਕਾਬਲਾ ਸੁਣਿਆ ਪਰੀਆਂ ਤੋਂ ਹੋਇਆ ਨਹੀਂ
ਉਹਨੂੰ ਵੇਖ ਕੇ ਰੱਬ ਵੀ ਸਦੀਆਂ ਤੋਂ ਸੋਇਆ ਨਹੀਂ
ਨਖ਼ਰੇ ਉਹਦੇ ਮੇਚ ਦਾ ਤਾਂ ਸੂਰਜ ਵੀ ਹੋਇਆ ਨਹੀਂ
ਚੰਨ ਦਾ ਵੀ ਤਾਰਿਆਂ ‘ਤੇ ਜੋਰ ਨਾ ਰਿਹਾ
ਰਾਜ਼ੀ ਚੋਰਾਂ ਪਿੱਛੇ ਭੱਜਣ ਲਈ ਮੋਰ ਨਾ ਰਿਹਾ
ਮੱਲੋ-ਮੱਲੀ ਟੁੱਟਿਆਂ ‘ਚ ਆ ਗਏ ਹੌਸਲੇ
ਕਿਸੇ ਦਾ ਵੀ ਦਿਲ ਕਮਜ਼ੋਰ ਨਾ ਰਿਹਾ
Gill, Rony ਉਹਦੇ ਅੱਗੇ ਹਾਰ ਬਹਿ ਗਏ
ਆਪਣੀਆਂ ਲਿਖਤਾਂ ਨੂੰ ਮਾਰ ਬਹਿ ਗਏ
ਉਹਦੇ ਪਿੱਛੇ ਕੰਨ ਫੜਵਾਉਣ ਦੇ ਲਈ
ਗੋਰਖ ਦੇ ਟਿੱਲੇ ਜਾ ਕੇ ਯਾਰ ਬਹਿ ਗਏ
ਪਾਣੀ ਵੀ ਉਹਨੂੰ ਪਾਉਣ ਲਈ ਪੈਰਾਂ ‘ਤੇ ਹੋ ਸਕਦਾ
ਹਾਏ, ਐਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ?
ਜੋ ਹੱਸ ਕੇ ਅੰਬਰਾ ਕੋਲ਼ੋਂ ਉਹਦਾ ਚੰਨ ਵੀ ਖੋ ਸਕਦਾ
ਹਾਏ, ਐਨਾ ਸੋਹਣਾ ਰੱਬਾ ਵੇ ਕੋਈ ਕਿੱਦਾਂ ਹੋ ਸਕਦਾ?
ਜੋ ਹੱਸ ਕੇ ਅੰਬਰਾ ਕੋਲ਼ੋਂ ਉਹਦਾ ਚੰਨ ਵੀ ਖੋ ਸਕਦਾ
Patjhad de vich patte akkhi jhad’de dekhe main
Panchhi udd’de te taahni uttey lad’de dekhe main
Dekheya main baddlan ‘chon meenh varda
Dekheya main moraan nu pyaar karda
Par dekheya main ohnu, dekhda hi reh gaya
Ohda hasna seene ‘chon dil kadh lai gaya
Khad ohde naa’ inj laggey murda zinda ho sakda
Haaye, ainna sohna rabba ve koyi kiddan ho sakda?
Jo hass ke ambran kolon ohda chann vi kho sakda
Haaye, ainna sohna rabba ve koyi kiddan ho sakda?
Jo hass ke ambran kolon ohda chann vi kho sakda
Ohde haase ton waid koyi dava bana jaauga
Bedosh nu judge vi koyi saza suna daooga
Ohda mud ke pichchey takkna haaye duniya paltadaooga
Ho sakda ke nadiyan ‘chon neer mukk jaaye
Rajeyan de watte vichchon kheer mukk jaaye
Iss vaar Ranjha doona kattuga vijog
Ho sakda ke Waris di Heer mukk jaaye
Mitti ohde kadman di khair mangdi
Dhupp kolon sikhar dupeher sangdi
Kandeyan ‘cho tutt aape gir jaaye gulaab
Chunni jadon laindi sir laal rang di
Ve surtan vi ohde ji khayalan vich kho sakda
Haaye, ainna sohna rabba ve koyi kiddan ho sakda?
Jo hass ke ambran kolon ohda chann vi kho sakda
Haaye, ainna sohna rabba ve koyi kiddan ho sakda?
Jo hass ke ambran kolon ohda chann vi kho sakda
Ohda mukabla suneya pariyan ton hoya nahi
Ohnu vekh ke rabb vi sadiyan ton soya nahi
Nakhre ohde mech da taan sooraj vi hoya nahi
Chann da vi tareyan ‘te jor na riha
Raazi choran pichchey bhajjan layi mor na riha
Mallo-malli tutteyan ‘ch aa gaye hausle
Kise da vi dil kamzor na riha
Gill, Rony ohde aggey haar beh gaye
Aapniyan likhta nu maar beh gaye
Ohde pichchey kann fadvaun de layi
Gorakh de tille jaa ke yaar beh gaye
Paani vi ohnu paaun layi pairan ‘te ho sakda
Haaye, ainna sohna rabba ve koyi kiddan ho sakda?
Jo hass ke ambran kolon ohda chann vi kho sakda
Haaye, ainna sohna rabba ve koyi kiddan ho sakda?
Jo hass ke ambran kolon ohda chann vi kho sakda
Ainna Sohna Song Details:
Album : | Ainna Sohna |
---|---|
Lyricist(s) : | Rony Ajnali, Gill Machhrai |
Composers(s) : | Rony Ajnali, Gill Machhrai |
Music Director(s) : | Black Virus |
Genre(s) : | Punjabi Pop |
Music Label : | Burfi Music |
Starring : | Ammy Virk |