Choose your script
Read the Song Lyrics
Tu jo nazraan milaiyaan si, bhulliye kivein?
Tu jo neendan churaaiyaan si, bhulliye kivein?
Keh ke humdam kadi, te kadi bawra
Tu mohabbataan sikhaiyaan si, bhulliye kivein?
Tere wargi ae bilkul teri yaad vi
Aape arzaan kare, aape irshaad vi
Main taan kalleyan vi tere naa’ gallaan karaan
Tu jo palkaan hilaaiyaan si, bhulliye kivein?
Tu jo nazraan milaiyaan si, bhulliye kivein?
Tu jo neendan churaaiyaan si, bhulliye kivein?
Keh ke humdam kadi, te kadi bawra
Tu mohabbataan sikhaiyaan si, bhulliye kivein?
Mere dil di ameeri tasavvur tere
Maan khud te hi karde musavvar tere
Changa lagda hai dil nu guroor tera
Tu jo minnataan karaaiyaan si, bhulliye kivein?
Tu jo nazraan milaiyaan si, bhulliye kivein?
Tu jo neendan churaaiyaan si, bhulliye kivein?
Keh ke humdam kadi, te kadi bawra
Tu mohabbataan sikhaiyaan si, bhulliye kivein?
ਤੂੰ ਜੋ ਨਜ਼ਰਾਂ ਮਿਲ਼ਾਈਆਂ ਸੀ, ਭੁੱਲੀਏ ਕਿਵੇਂ?
ਤੂੰ ਜੋ ਨੀਂਦਾਂ ਚੁਰਾਈਆਂ ਸੀ, ਭੁੱਲੀਏ ਕਿਵੇਂ?
ਕਹਿ ਕੇ ਹਮਦਮ ਕਦੀ, ਤੇ ਕਦੀ ਬਾਵਰਾ
ਤੂੰ ਮੋਹੱਬਤਾਂ ਸਿਖਾਈਆਂ ਸੀ, ਭੁੱਲੀਏ ਕਿਵੇਂ?
ਤੇਰੇ ਵਰਗੀ ਐ ਬਿਲਕੁਲ ਤੇਰੀ ਯਾਦ ਵੀ
ਆਪੇ ਅਰਜ਼ਾਂ ਕਰੇ, ਆਪੇ ਇਰਸ਼ਾਦ ਵੀ
ਮੈਂ ਤਾਂ ਕੱਲਿਆਂ ਵੀ ਤੇਰੇ ਨਾ’ ਗੱਲਾਂ ਕਰਾਂ
ਤੂੰ ਜੋ ਪਲਕਾਂ ਹਿਲਾਈਆਂ ਸੀ, ਭੁੱਲੀਏ ਕਿਵੇਂ?
ਤੂੰ ਜੋ ਨਜ਼ਰਾਂ ਮਿਲ਼ਾਈਆਂ ਸੀ, ਭੁੱਲੀਏ ਕਿਵੇਂ?
ਤੂੰ ਜੋ ਨੀਂਦਾਂ ਚੁਰਾਈਆਂ ਸੀ, ਭੁੱਲੀਏ ਕਿਵੇਂ?
ਕਹਿ ਕੇ ਹਮਦਮ ਕਦੀ, ਤੇ ਕਦੀ ਬਾਵਰਾ
ਤੂੰ ਮੋਹੱਬਤਾਂ ਸਿਖਾਈਆਂ ਸੀ, ਭੁੱਲੀਏ ਕਿਵੇਂ?
ਮੇਰੇ ਦਿਲ ਦੀ ਅਮੀਰੀ ਤਸੱਵੁਰ ਤੇਰੇ
ਮਾਣ ਖ਼ੁਦ ‘ਤੇ ਹੀ ਕਰਦੇ ਮੁਸੱਵਰ ਤੇਰੇ
ਚੰਗਾ ਲਗਦਾ ਹੈ ਦਿਲ ਨੂੰ ਗ਼ੁਰੂਰ ਤੇਰਾ
ਤੂੰ ਜੋ ਮਿੰਨਤਾਂ ਕਰਾਈਆਂ ਸੀ, ਭੁੱਲੀਏ ਕਿਵੇਂ?
ਤੂੰ ਜੋ ਨਜ਼ਰਾਂ ਮਿਲ਼ਾਈਆਂ ਸੀ, ਭੁੱਲੀਏ ਕਿਵੇਂ?
ਤੂੰ ਜੋ ਨੀਂਦਾਂ ਚੁਰਾਈਆਂ ਸੀ, ਭੁੱਲੀਏ ਕਿਵੇਂ?
ਕਹਿ ਕੇ ਹਮਦਮ ਕਦੀ, ਤੇ ਕਦੀ ਬਾਵਰਾ
ਤੂੰ ਮੋਹੱਬਤਾਂ ਸਿਖਾਈਆਂ ਸੀ, ਭੁੱਲੀਏ ਕਿਵੇਂ?