Choose your script
Read the Song Lyrics
Ki hoya je wakh-wakh saade raah ho gaye
Bachcheyan jehe paale sufne sabh tabaah ho gaye
Ki hoya je add-padd saade raah ho gaye
Bachcheyan jehe paale sufne sabh tabaah ho gaye
Na main likhiyaan, na tu likhiyaan bhaag diyaan
Bin chaahe eh faasle khamakha ho gaye
Roohan door nahi hundiyan, pindey lakh hovan
Rab rakhuga, dar na, aapan nahi rulde
Kiddan koi pabandiyan la lau preetaan ‘te
Kade dilan nu raah dilan de nahi bhullde
Kade dilan nu raah dilan de nahi bhullde
Aariyan de naal ambar vadheya jaanda nahi
Paani ‘ch ghuleya paani kadheya jaanda nahi
Aariyan de naal ambar vadheya jaanda nahi
Paani ‘chon ghuleya paani kadheya jaanda nahi
Jeevan de es kachchey-koole dhaage nu
Pyaar de gunjhal pai jaan, chheti nahi khulde
Pyaar de gunjhal pai jaan, chheti nahi khulde
Kade dilan nu raah dilan de nahi bhullde
Kade dilan nu raah dilan de nahi bhullde
ਕੀ ਹੋਇਆ ਜੇ ਵੱਖ-ਵੱਖ ਸਾਡੇ ਰਾਹ ਹੋ ਗਏ
ਬੱਚਿਆਂ ਜਿਹੇ ਪਾਲੇ ਸੁਫ਼ਨੇ ਸਭ ਤਬਾਹ ਹੋ ਗਏ
ਕੀ ਹੋਇਆ ਜੇ ਅੱਡ-ਪੱਡ ਸਾਡੇ ਰਾਹ ਹੋ ਗਏ
ਬੱਚਿਆਂ ਜਿਹੇ ਪਾਲੇ ਸੁਫ਼ਨੇ ਸਭ ਤਬਾਹ ਹੋ ਗਏ
ਨਾ ਮੈਂ ਲਿਖੀਆਂ, ਨਾ ਤੂੰ ਲਿਖੀਆਂ ਭਾਗ ਦੀਆਂ
ਬਿਨ ਚਾਹੇ ਇਹ ਫ਼ਾਸਲੇ ਖ਼ਾਮਖ਼ਾ ਹੋ ਗਏ
ਰੂਹਾਂ ਦੂਰ ਨਹੀਂ ਹੁੰਦੀਆਂ, ਪਿੰਡੇ ਲੱਖ ਹੋਵਣ
ਰੱਬ ਰੱਖੂਗਾ, ਡਰ ਨਾ, ਆਪਾਂ ਨਹੀਂ ਰੁਲ਼ਦੇ
ਕਿੱਦਾਂ ਕੋਈ ਪਬੰਦੀਆਂ ਲਾ ਲਊ ਪ੍ਰੀਤਾਂ ‘ਤੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ
ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਹੀਂ
ਪਾਣੀ ‘ਚ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ
ਆਰੀਆਂ ਦੇ ਨਾਲ਼ ਅੰਬਰ ਵੱਢਿਆ ਜਾਂਦਾ ਨਹੀਂ
ਪਾਣੀ ‘ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ
ਜੀਵਨ ਦੇ ਇਸ ਕੱਚੇ-ਕੂਲੇ ਧਾਗੇ ਨੂੰ
ਪਿਆਰ ਦੇ ਗੁੰਝਲ਼ ਪੈ ਜਾਣ, ਛੇਤੀ ਨਹੀਂ ਖੁੱਲ੍ਹਦੇ
ਪਿਆਰ ਦੇ ਗੁੰਝਲ਼ ਪੈ ਜਾਣ, ਛੇਤੀ ਨਹੀਂ ਖੁੱਲ੍ਹਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ
ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ