ਤੈਨੂੰ ਵਿੱਚ ਖ਼੍ਵਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆਂ
ਤੈਨੂੰ ਦੱਸ ਨਹੀਂ ਸਕਦੀ, ਮੈਂ ਕਿੰਨਾ ਚਾਹੁਨੀ ਆਂ

ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਾਏ, ਮੈਂ ਸਿਰ ‘ਤੇ ਚੁੰਨੀ ਰੱਖਦੀਆਂ
ਅੱਖਾਂ ਦੇ ਵਿੱਚ ਤੇਰੀ ਸੂਰਤ, ਨਾ ਹੋਰ ਕਿਸੇ ਵੱਲ ਤੱਕਦੀਆਂ

ਬੜਾ ਅੜਬ ਅਸੂਲੀ ਵੇ, ਨਾ ਗੱਲ ਕਰੇ ਫ਼ਜ਼ੂਲੀ ਵੇ
ਤੇਰੀ smile ਜੱਟਾ, ਮੈਨੂੰ fan ਬਣਾਉਂਦੀ ਆ
ਤੈਨੂੰ ਵਿੱਚ ਖ਼੍ਵਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆਂ
ਤੈਨੂੰ ਦੱਸ ਨਹੀਂ ਸਕਦੀ, ਮੈਂ ਕਿੰਨਾ ਚਾਹੁਨੀ ਆਂ
ਵੇ ਜਿਸਮ ਤਾਂ ਆਉਂਦੇ-ਜਾਂਦੇ ਰਹਿਣੇ, ਰੂਹਾਂ ਮਰਦੀਆਂ ਨਹੀਂ
ਜੇ ਸੱਚੀਆਂ ਹੋਣ ਪ੍ਰੀਤਾਂ, ਉਹ ਕਦੇ ਵੀ ਹਾਰਦੀਆਂ ਨਹੀਂ

ਤੇਰੇ ਉੱਤੋਂ ਤਾਂ ਯਾਰਾ, ਵੇ ਜਨਮ ਕਈ ਵਾਰਾਂ
ਤੈਨੂੰ ਤੱਕ-ਤੱਕ ਕੇ ਵੇ ਮੈਂ ਜਿਊਨੀ ਆਂ
ਤੈਨੂੰ ਵਿੱਚ ਖ਼੍ਵਾਬਾਂ ਦੇ ਨਿੱਤ ਗਲਵੱਕੜੀ ਪਾਉਨੀ ਆਂ
ਤੈਨੂੰ ਦੱਸ ਨਹੀਂ ਸਕਦੀ, ਮੈਂ ਕਿੰਨਾ ਚਾਹੁਨੀ ਆਂ
ਵੇ ਜੱਸੜਾ, ਤੂੰ ਜਦ ਨਾਲ਼ ਹੁੰਨਾ ਵੇ, ਦੂਣੀ ਜੱਚਦੀ ਆਂ
ਇਸ਼ਕ ਦੇ ਨਗਮੇ ਗਾਉਂਦੀ-ਗਾਉਂਦੀ ਹਵਾ ‘ਚ ਨੱਚਦੀ ਆਂ

ਤੈਨੂੰ ਗਲ਼ ਨਾਲ਼ ਲਾਉਣ ਲਈ, ਸਦਾ ਤੇਰੀ ਹੋਣ ਲਈ
ਅਰਦਾਸਾਂ ਕਰਦੀਆਂ, ਨਿੱਤ ਪੀਰ ਮਨਾਉਨੀ ਆਂ