Sunday, December 22, 2024

Gusse Gile

Gusse Gile Lyrics | Gusse Gile Lyrics in Punjabi | Gusse Gile Ammy Virk Lyrics | Gusse Gile Lyrics Ammy Virk | ਗੁੱਸੇ ਗਿਲੇ Lyrics

Gusse Gile (ਗੁੱਸੇ ਗਿਲੇ) is a Punjabi song by Ammy Virk from the album Layers. The lyrics of the song are penned by Rony Ajnali & Gill Machhrai, whereas Jaymeet has produced the music of the song. Ammy Virk’s Gusse Gile lyrics in Punjabi and in English are provided below.

Listen to the complete track on Spotify

Romanized Script
Native Script

Aapan dovein russ beh jayiye eh gall theek nahi
Gall keeti nu vi ho gaye poore tinn week ni

Ruke-ruke jehe ajkal mainu saah je lagde ne
Taare vi mere ton mukh ghuma gaye lagde ne
Saanu katheyan nu dekh jehde hass painde si
Kaun chummuga gulaab baaghi khileyan nu?

Kol baith ke mukaiye gusse gileyan nu
Haaye, kinne din ho gaye saanu mileyan nu
Kol baith ke mukaiye gusse gileyan nu
Kinne din ho gaye saanu mileyan nu

Jinni vaar mera tere naa’ khayal judeya
Tere ghar kol aa ke onni vaar mudeya
Kise bhale bande kolon ikk gall sikkhi main
Dil tutteya si jeehda, mud ke nahi judeya

Seene naal la ke sauvaan teriyan cheezan nu
Hauli-hauli sikhda jaavan ishq tameezan nu
Ikk chutki de vich ni main saaf karda
Mile ishq ‘ch jehde dukhi sileyan nu

Kol baith ke mukaiye gusse gileyan nu
Haaye, kinne din ho gaye saanu mileyan nu
Kol baith ke mukaiye gusse gileyan nu
Kinne din ho gaye saanu mileyan nu

Chal chhad sajna, hun rehn de
Murjhaya chehra changa nahi lagda
Teri bukkal de vich mainu behn de
Aah russna tera changa nahi lagda

Eh ton wadh ke dasde mainu hor ki ho sakda
Jinna ro laye aapan, kitthey hor koyi ho sakda
Gill, Rony, ainna saukha kivein tuttan deu
Saade supne de bane hoye kileyan nu?

Kol baith ke mukaiye gusse gileyan nu
Haaye, kinne din ho gaye saanu mileyan nu
Kol baith ke mukaiye gusse gileyan nu
Kinne din ho gaye saanu mileyan nu

ਆਪਾਂ ਦੋਵੇਂ ਰੁੱਸ ਬਹਿ ਜਾਈਏ ਇਹ ਗੱਲ ਠੀਕ ਨਹੀਂ
ਗੱਲ ਕੀਤੀ ਨੂੰ ਵੀ ਹੋ ਗਏ ਪੂਰੇ ਤਿੰਨ week ਨੀ

ਰੁਕੇ-ਰੁਕੇ ਜਿਹੇ ਅਜਕਲ ਮੈਨੂੰ ਸਾਹ ਜੇ ਲਗਦੇ ਨੇ
ਤਾਰੇ ਵੀ ਮੇਰੇ ਤੋਂ ਮੁੱਖ ਘੁੰਮਾ ਗਏ ਲਗਦੇ ਨੇ
ਸਾਨੂੰ ਕੱਠਿਆਂ ਨੂੰ ਦੇਖ ਜਿਹੜੇ ਹੱਸ ਪੈਂਦੇ ਸੀ
ਕੌਣ ਚੁੰਮੂਗਾ ਗੁਲਾਬ ਬਾਗ਼ੀ ਖਿਲਿਆਂ ਨੂੰ?

ਕੋਲ ਬੈਠ ਕੇ ਮੁਕਾਈਏ ਗੁੱਸੇ ਗਿਲਿਆਂ ਨੂੰ
ਹਾਏ, ਕਿੰਨੇ ਦਿਨ ਹੋ ਗਏ ਸਾਨੂੰ ਮਿਲਿਆਂ ਨੂੰ
ਕੋਲ ਬੈਠ ਕੇ ਮੁਕਾਈਏ ਗੁੱਸੇ ਗਿਲਿਆਂ ਨੂੰ
ਕਿੰਨੇ ਦਿਨ ਹੋ ਗਏ ਸਾਨੂੰ ਮਿਲਿਆਂ ਨੂੰ

ਜਿੰਨੀ ਵਾਰ ਮੇਰਾ ਤੇਰੇ ਨਾ’ ਖ਼ਿਆਲ ਜੁੜਿਆ
ਤੇਰੇ ਘਰ ਕੋਲ਼ ਆ ਕੇ ਓਨੀ ਵਾਰ ਮੁੜਿਆ
ਕਿਸੇ ਭਲ਼ੇ ਬੰਦੇ ਕੋਲ਼ੋਂ ਇੱਕ ਗੱਲ ਸਿੱਖੀ ਮੈਂ
ਦਿਲ ਟੁੱਟਿਆ ਸੀ ਜੀਹਦਾ, ਮੁੜ ਕੇ ਨਹੀਂ ਜੁੜਿਆ

ਸੀਨੇ ਨਾਲ਼ ਲਾ ਕੇ ਸੌਵਾਂ ਤੇਰੀਆਂ ਚੀਜ਼ਾਂ ਨੂੰ
ਹੌਲ਼ੀ-ਹੌਲ਼ੀ ਸਿੱਖਦਾ ਜਾਵਾਂ ਇਸ਼ਕ ਤਮੀਜ਼ਾਂ ਨੂੰ
ਇੱਕ ਚੁਟਕੀ ਦੇ ਵਿੱਚ ਨੀ ਮੈਂ ਸਾਫ਼ ਕਰਦਾ
ਮਿਲੇ ਇਸ਼ਕ ‘ਚ ਜਿਹੜੇ ਦੁਖੀ ਸਿਲਿਆਂ ਨੂੰ

ਕੋਲ ਬੈਠ ਕੇ ਮੁਕਾਈਏ ਗੁੱਸੇ ਗਿਲਿਆਂ ਨੂੰ
ਹਾਏ, ਕਿੰਨੇ ਦਿਨ ਹੋ ਗਏ ਸਾਨੂੰ ਮਿਲਿਆਂ ਨੂੰ
ਕੋਲ ਬੈਠ ਕੇ ਮੁਕਾਈਏ ਗੁੱਸੇ ਗਿਲਿਆਂ ਨੂੰ
ਕਿੰਨੇ ਦਿਨ ਹੋ ਗਏ ਸਾਨੂੰ ਮਿਲਿਆਂ ਨੂੰ

ਚੱਲ ਛੱਡ ਸੱਜਣਾ, ਹੁਣ ਰਹਿਣ ਦੇ
ਮੁਰਝਾਇਆ ਚਿਹਰਾ ਚੰਗਾ ਨਹੀਂ ਲਗਦਾ
ਤੇਰੀ ਬੁੱਕਲ਼ ਦੇ ਵਿੱਚ ਮੈਨੂੰ ਬਹਿਣ ਦੇ
ਆਹ ਰੁੱਸਣਾ ਤੇਰਾ ਚੰਗਾ ਨਹੀਂ ਲਗਦਾ

ਇਹ ਤੋਂ ਵੱਧ ਕੇ ਦੱਸਦੇ ਮੈਨੂੰ ਹੋਰ ਕੀ ਹੋ ਸਕਦਾ?
ਜਿੰਨਾ ਰੋ ਲਏ ਆਪਾਂ, ਕਿੱਥੇ ਹੋਰ ਕੋਈ ਰੋ ਸਕਦਾ
Gill, Rony, ਐਨਾ ਸੌਖਾ ਕਿਵੇਂ ਟੁੱਟਣ ਦਿਊ
ਸਾਡੇ ਸੁਪਨੇ ਦੇ ਬਣੇ ਹੋਏ ਕਿਲਿਆਂ ਨੂੰ?

ਕੋਲ ਬੈਠ ਕੇ ਮੁਕਾਈਏ ਗੁੱਸੇ ਗਿਲਿਆਂ ਨੂੰ
ਹਾਏ, ਕਿੰਨੇ ਦਿਨ ਹੋ ਗਏ ਸਾਨੂੰ ਮਿਲਿਆਂ ਨੂੰ
ਕੋਲ ਬੈਠ ਕੇ ਮੁਕਾਈਏ ਗੁੱਸੇ ਗਿਲਿਆਂ ਨੂੰ
ਕਿੰਨੇ ਦਿਨ ਹੋ ਗਏ ਸਾਨੂੰ ਮਿਲਿਆਂ ਨੂੰ

Song Credits

Lyricist(s):
Rony Ajnali, Gill Machhrai
Composer(s):
Rony Ajnali, Gill Machhrai
Music:
Jaymeet
Music Label:
Burfi Music
Featuring:
Ammy Virk

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Badshah

Kiana Ledé

Anumita Nadesan

Em Beihold

SZA