Mxrci
ਆਹੀ ਚੀਜਾਂ ਜੱਟਾ ਸਾਨੂੰ ਨੇ ਪਿਆਰੀਆਂ
ਅੱਖ ਜਿਹੀ ਚੁਰਾ ਕੇ ਜਦੋਂ ਅੱਖਾਂ ਮਾਰੀਆਂ
ਉੱਠ ਗਏ ਦੁਪਹਿਰਾਂ ਨੂੰ ਹੀ ਚੰਨ ਵੇਖ ਲੈ
ਲੱਗ ਗਏ ਦੁਪੱਟਿਆਂ ਨੂੰ ਖੰਭ ਵੇਖ ਲੈ
ਛੱਲੇ ਜਾਂ ਪੰਜੇਬਾਂ ਤੀਜੀਆਂ ਏ ਮੁੰਦੀਆਂ
ਸਾਨੂੰ ਕੀ ਪਤਾ ਸੀ, ਜੱਟਾ ਕੀ ਹੁੰਦੀਆਂ
ਛੱਲੇ ਜਿਹੇ ਲੈ ਆਵੀਂ ਜਦੋਂ ਆਊ ਪਾਸ ਵੇ
ਉਂਗਲਾਂ ਨੇ ਤੇਰੇ ਉੱਤੇ ਲਾ ਲਈ ਆਸ ਵੇ
ਕੱਚੀ-ਕੱਚੀ ਜੱਟਾ ਕੁੜੀ ਕੈਲ ਵਰਗੀ
ਤੂੰ ਵੀ ਮੈਨੂੰ ਅੱਜੇ ੨੫-੩੦ ਨਈਂ ਲਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨਈਂ ਲਗਦਾ
ਦਿਲ ਕਾਹਦਾ ਲਾਇਆ, ਕਿਤੇ ਜੀਅ ਨਈਂ ਲਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨਈਂ ਲਗਦਾ
ਦਿਲ ਕਾਹਦਾ ਲਾਇਆ, ਕਿਤੇ ਜੀਅ ਨਈਂ ਲਗਦਾ
ਵੇਖਾਂ ਤੇਰਾ ਰਾਹ ਤੇ ਅੱਖਾਂ ਫ਼ਿਰਾਂ ਮੀਚਦੀ
ਠੋਡੀ ਥੱਲੇ ਹੱਥ ਰੱਖ ਕੇ ਉਡੀਕਦੀ
ਲੋਕਾਂ ਲਈ ਝਿੜਕ, ਸਾਡੇ ਲਈ ਆ ਨੂਰ ਵੇ
ਸਾਨੂੰ ਤੇਰੀ ਸਾਂਭਣੀ ਪੈਣੀ ਆ ਘੂਰ ਵੇ
ਮੁੱਕਦੀ ਨਾ ਬੜੀ ਲੰਬੀ ਸੰਗ ਵੇਖ ਲੈ
ਹੁੰਦੀ ਜਿਵੇਂ ਕਿਲਿਆਂ ਦੀ ਕੰਧ ਵੇਖ ਲੈ
ਅੰਬਰਾਂ ਤੋਂ ਕਿਤੇ ਸਾਨੂੰ ਪਿਆਰੀ ਬਣ ਗਈ
ਸਿਰੇ ਉੱਤੇ ਛੱਤ, ਫ਼ੁਲਕਾਰੀ ਬਣ ਗਈ
ਸਾਰਾ ਕੁਝ ਸੱਚੀ ਤੇਰੇ ਨਾਲ ਜੁੜਿਆ
Gifty, ਭਲਾ ਤੂੰ ਮੇਰਾ ਕੀ ਨਈਂ ਲਗਦਾ?
ਸੁਣਿਆ ਮੈਂ ਜੱਟਾ ਤੇਰਾ ਵੀ ਨਈਂ ਲਗਦਾ
ਦਿਲ ਕਾਹਦਾ ਲਾਇਆ, ਕਿਤੇ ਜੀਅ ਨਈਂ ਲਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨਈਂ ਲਗਦਾ
ਦਿਲ ਕਾਹਦਾ ਲਾਇਆ, ਕਿਤੇ ਜੀਅ ਨਈਂ ਲਗਦਾ
ਵੇ ਤੂੰ ਸਾਰਿਆਂ ਤੋਂ ਸੋਹਣਾ ਤੇ ਆ ਵੱਖ ਸੋਹਣਿਆ
ਕਿਤੇ ਦੁਨੀਆ ਤੋਂ ਸੋਹਣੇ ਤੇਰੇ ਹੱਥ, ਸੋਹਣਿਆ
ਚੜ੍ਹਦੇ ਲਾਲੀ ਤੇ ਆ ਲੌ ਵਰਗਾ
ਹਾੜ ਦੀਆਂ ਧੁੱਪਾਂ ਕਦੇ ਪੋਹ ਵਰਗਾ
ਮੇਰਾ ਚੱਲਦਾ ਜੇ ਵੱਸ ਵੇ ਮੈਂ ਸਾਰੇ ਤੋੜਦੀ
ਇਸ਼ਕੇ ਦੀ ਮਾਰੀ ਵੇ ਮੈਂ ਤਾਰੇ ਤੋੜਦੀ
ਦੱਸ ਦਿੰਦੀ, ਭਾਵੇਂ ਦੱਸਣਾ ਨਈਂ ਚਾਹੀਦਾ
ਅੱਖਾਂ ਮੀਚ-ਮੀਚ ਹੱਸਣਾ ਨਈਂ ਚਾਹੀਦਾ
ਤੇਰਾ ਵੀ ਕੋਈ ਨਈਂ ਕਹਿੰਦੇ ਹਾਲ ਸੁਣਿਆ
ਮੈਨੂੰ ਲਗਦਾ ਸੀ ਮੇਰਾ ਹੀ ਨਈਂ ਲਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨਈਂ ਲਗਦਾ
ਦਿਲ ਕਾਹਦਾ ਲਾਇਆ, ਕਿਤੇ ਜੀਅ ਨਈਂ ਲਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨਈਂ ਲਗਦਾ
ਦਿਲ ਕਾਹਦਾ ਲਾਇਆ, ਕਿਤੇ ਜੀਅ ਨਈਂ ਲਗਦਾ