
Choose your script
Read the Song Lyrics
Supne vich karke waada sajna kyun aaya na?
Tang jeha tera challa hoya, taan vi asi laya na
Mera dil taan bas paani tera hi bharda ae
Mere bin kinj tera hun sajna das sarda ae?
Hove je mel kite taan vekhangey saare ve
Chann ho sakda ae neevan, tuttangey taare ve
Mallheyan ton matlab puchhdi rehndi si chhaanvaan da
Supne vich supna tutteya tere naal laavan da
Sajna, tu chann lagda si, mukhde da noor kite
Ehi chann phir dukh dende, chadhde jad door kite
Rukh banke khad’da kyun nahi mere hun raahvaan ‘ch?
Ghulda nahi vaa banke tu ajjkal mere saahvaan ‘ch?
Fikkiyan ne nail polish’an, lishkan na koke vi
Udd gaya rang mundri da te kass gaye aan pote vi
Chhankan da tere vehde supna si poraan da
Lagda lad fad leya par tu ajjkal ve horaan da
Judeyan ne tutna vi ae, Gifty gall theek teri
Mukk jaani zindagi eh, par mukkni nahi ‘deek teri
Kujh vi nahi haasil hunda ambar diyan sairaan ‘ch
Jannat main ruldi vekhi sajna tere pairaan ‘ch
Aapaan jad jiddaan pugaaiyan, ghadiyan main bhulldi na
Beshak din bhull sakdiyan, adiyan main bhulldi na
Bhulna nahi pind tera ve, bhullna nahi chehra ve
Khud da bhull sakdiyan main, bhullna nahi tera ve
ਸੁਪਨੇ ਵਿੱਚ ਕਰਕੇ ਵਾਦਾ ਸੱਜਣਾ ਕਿਉਂ ਆਇਆ ਨਾ?
ਤੰਗ ਜਿਹਾ ਤੇਰਾ ਛੱਲਾ ਹੋਇਆ, ਤਾਂ ਵੀ ਅਸੀ ਲਾਇਆ ਨਾ
ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਭਰਦਾ ਐ
ਮੇਰੇ ਬਿਨ ਕਿੰਝ ਤੇਰਾ ਹੁਣ ਸੱਜਣਾ ਦੱਸ ਸਰਦਾ ਐ?
ਹੋਵੇ ਜੇ ਮੇਲ ਕਿਤੇ ਤਾਂ ਵੇਖਣਗੇ ਸਾਰੇ ਵੇ
ਚੰਨ ਹੋ ਸਕਦਾ ਐ ਨੀਵਾਂ, ਟੁੱਟਣਗੇ ਤਾਰੇ ਵੇ
ਮੱਲ੍ਹਿਆਂ ਤੋਂ ਮਤਲਬ ਪੁੱਛਦੀ ਰਹਿੰਦੀ ਸੀ ਛਾਂਵਾਂ ਦਾ
ਸੁਪਨੇ ਵਿੱਚ ਸੁਪਨਾ ਟੁੱਟਿਆ ਤੇਰੇ ਨਾਲ਼ ਲਾਵਾਂ ਦਾ
ਸੱਜਣਾ, ਤੂੰ ਚੰਨ ਲਗਦਾ ਸੀ, ਮੁੱਖੜੇ ਦਾ ਨੂਰ ਕਿਤੇ
ਇਹੀ ਚੰਨ ਫ਼ਿਰ ਦੁੱਖ ਦੇਂਦੇ, ਚੜ੍ਹਦੇ ਜਦ ਦੂਰ ਕਿਤੇ
ਰੁੱਖ ਬਣਕੇ ਖੜ੍ਹਦਾ ਕਿਉਂ ਨਹੀਂ ਮੇਰੇ ਹੁਣ ਰਾਹਵਾਂ ‘ਚ?
ਘੁਲ਼ਦਾ ਨਹੀਂ ਵਾ ਬਣਕੇ ਤੂੰ ਅੱਜਕਲ ਮੇਰੇ ਸਾਹਵਾਂ ‘ਚ
ਫ਼ਿੱਕੀਆਂ ਨੇ nail polish’an, ਲਿਸ਼ਕਣ ਨਾ ਕੋਕੇ ਵੀ
ਉਡ ਗਿਆ ਰੰਗ ਮੁੰਦਰੀ ਦਾ, ਤੇ ਕੱਸ ਗਏ ਆਂ ਪੋਟੇ ਵੀ
ਛਣਕਣ ਦਾ ਤੇਰੇ ਵਿਹੜੇ ਸੁਪਨਾ ਸੀ ਪੋਰਾਂ ਦਾ
ਲਗਦਾ ਲੜ ਫ਼ੜ ਲਿਆ ਪਰ ਤੂੰ ਅੱਜਕਲ ਵੇ ਹੋਰਾਂ ਦਾ
ਜੁੜਿਆਂ ਨੇ ਟੁੱਟਣਾ ਵੀ ਐ, Gifty ਗੱਲ ਠੀਕ ਤੇਰੀ
ਮੁੱਕ ਜਾਣੀ ਜ਼ਿੰਦਗੀ ਇਹ, ਪਰ ਮੁੱਕਣੀ ਨਹੀਂ ‘ਡੀਕ ਤੇਰੀ
ਕੁਝ ਵੀ ਨਹੀਂ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ ‘ਚ
ਜੰਨਤ ਮੈਂ ਰੁਲ਼ਦੀ ਵੇਖੀ ਸੱਜਣਾ ਤੇਰੇ ਪੈਰਾਂ ‘ਚ
ਆਪਾਂ ਜਦ ਜਿੱਦਾਂ ਪੁਗਾਈਆਂ ਘੜੀਆਂ ਮੈਂ ਭੁੱਲਦੀ ਨਾ
ਬੇਸ਼ੱਕ ਦਿਨ ਭੁੱਲ ਸਕਦੀਆਂ, ਅੜੀਆਂ ਮੈਂ ਭੁੱਲਦੀ ਨਾ
ਭੁੱਲਣਾ ਨਹੀਂ ਪਿੰਡ ਤੇਰਾ ਵੇ, ਭੁੱਲਣਾ ਨਹੀਂ ਚਿਹਰਾ ਵੇ
ਖੁਦ ਦਾ ਭੁੱਲ ਸਕਦੀਆਂ ਮੈਂ, ਭੁੱਲਣਾ ਨਹੀਂ ਤੇਰਾ ਵੇ
