ਵੇ ਮੈਂ ਰੋਂਦੀ ਰਹਿਨੀ ਆਂ ਬਹਿ ਕੇ ਨਿੱਤ ਦਿਹਾੜੀ ਸਾਰੀ

ਰੰਗ ਕਾਲ਼ਾ ਹੋ ਗਿਆ ਵੇ ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ

ਤੂੰ ਮੇਮਾਂ ਵਿੱਚ ਘੁੰਮਦਾ, ਵੇ ਹੱਸਦਾ ਫ਼ਿਰਦਾ ਵਿੱਚ Canada
ਮੈਂ ਜਿਉਂਦੀ ਮਰ ਗਈਆਂ, ਵੇ ਖ਼ੁਸ਼ੀਆਂ ਕਰ ਗਈਆਂ ਰਾਹ ਟੇਢਾ
ਮੁੜ ਆਜਾ ਵਤਨਾਂ ਨੂੰ
ਮੁੜ ਆਜਾ ਵਤਨਾਂ ਨੂੰ ਰਾਂਝਣਾ ਦੂਰੋਂ ਮਾਰ ਉਡਾਰੀ
ਰੰਗ ਕਾਲ਼ਾ ਹੋ ਗਿਆ ਵੇ ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਕਾਲ਼ਾ ਹੋ ਗਿਆ ਵੇ ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਉੱਡ ਗਿਆ ਮੁਖੜੇ ਤੋਂ, ਵੇਖ ਆ ਗਿਆ ਯਾਰ ਤੇਰੀ ਦਾ ਛੋਰਾ
ਫੁੱਲ ਡਿੱਗ ਪਏ ਹੁਸਨਾਂ ਦੇ, ਵੇ ਦੇਹ ਵਿੱਚ ਲਚਕ ਰਹੀ ਨਾ ਭੋਰਾ
ਕਦੇ ਖਿੜ-ਖਿੜ ਹੱਸਦੀ ਸੀ
ਕਦੇ ਖਿੜ-ਖਿੜ ਹੱਸਦੀ ਸੀ, ਵੇ ਹੁਣ ਤਾਂ ਹਾਸੇ ਬੰਦ ਪਿਟਾਰੀ
ਰੰਗ ਕਾਲ਼ਾ ਹੋ ਗਿਆ ਵੇ ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਕਾਲ਼ਾ ਹੋ ਗਿਆ ਵੇ ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਪਿੰਡ ਆਸਾ ਬੁੱਟਰ ਦਾ ਸਾਨੂੰ ਲਗਦਾ ਕਰਨ ਉਜਾੜਾ
ਛੱਡ ਖਹਿੜਾ ਨੋਟਾਂ ਦਾ, ਵੇ ਆ ਕੇ ਲੁੱਟ ਲੈ ਮੌਜ ਬਹਾਰਾਂ
ਇਹ ਰੁੱਖੀ ਮਿੱਸੀ ਦੀ
ਇਹ ਰੁੱਖੀ ਮਿੱਸੀ ਵੇ ਹੁੰਦੀ ਘਰ ਆਪਣੇ ਸਰਦਾਰੀ
ਰੰਗ ਕਾਲ਼ਾ ਹੋ ਗਿਆ ਵੇ ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਰੰਗ ਕਾਲ਼ਾ ਹੋ ਗਿਆ ਵੇ ਨੀ ਰਾਂਝਣਾ ਤੇਰੇ ਫ਼ਿਕਰ ਦੀ ਮਾਰੀ
ਵੇ ਤੇਰੇ ਫ਼ਿਕਰ ਦੀ ਮਾਰੀ
ਵੇ ਤੇਰੇ ਫ਼ਿਕਰ ਦੀ ਮਾਰੀ