
Choose your script
Read the Song Lyrics
Je aitthon kade Ravi langh jaave
Hayati punj-aabi ban jaave
Main bediyaan hazaar tod laan
Main paani vichchon saah nichod laan
Je aitthon kade Ravi langh jaave, haaye
Je Ravi vich paani koi nahi
Te apni kahani koi nahi
Je sang beliya koi na
Te kise nu sunaani koi nahi
Akkhan ‘ch dariya ghol ke
Main zakhmaan di thaan ‘te rodh laan
Je aitthon kade Ravi langh jaave, haaye
Ye kaisi majboori ho gayi?
Ke sajna ton doori ho gayi
Te veleyan de naal wagdi
Eh jind kadon poori ho gayi?
Begaaneyan di raah chhod ke
Main apne muhaar mod laan
Je aitthon kade Ravi langh jaave, haaye
ਜੇ ਐਥੋਂ ਕਦੇ ਰਾਵੀ ਲੰਘ ਜਾਵੇ
ਹਯਾਤੀ ਪੰਜ-ਆਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋੜ ਲਾਂ
ਮੈਂ ਪਾਣੀ ਵਿੱਚੋਂ ਸਾਹ ਨਿਚੋੜ ਲਾਂ
ਜੇ ਐਥੋਂ ਕਦੇ ਰਾਵੀ ਲੰਘ ਜਾਵੇ, ਹਾਏ
ਜੇ ਰਾਵੀ ਵਿੱਚ ਪਾਣੀ ਕੋਈ ਨਹੀਂ
ਤੇ ਆਪਣੀ ਕਹਾਣੀ ਕੋਈ ਨਹੀਂ
ਜੇ ਸੰਗ ਬੇਲੀਆ ਕੋਈ ਨਾ
ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ
ਅੱਖਾਂ ‘ਚ ਦਰਿਆ ਘੋਲ਼ ਕੇ
ਮੈਂ ਜ਼ਖਮਾਂ ਦੀ ਥਾਂ ‘ਤੇ ਰੋੜ੍ਹ ਲਾਂ
ਜੇ ਐਥੋਂ ਕਦੇ ਰਾਵੀ ਲੰਘ ਜਾਵੇ, ਹਾਏ
ਇਹ ਕੈਸੀ ਮਜਬੂਰੀ ਹੋ ਗਈ?
ਕਿ ਸੱਜਣਾ ਤੋਂ ਦੂਰੀ ਹੋ ਗਈ
ਤੇ ਵੇਲਿਆਂ ਦੇ ਨਾਲ ਵੱਗਦੀ
ਇਹ ਜਿੰਦ ਕਦੋਂ ਪੂਰੀ ਹੋ ਗਈ?
ਬੇਗਾਨਿਆਂ ਦੀ ਰਾਹ ਛੋੜ ਕੇ
ਮੈਂ ਆਪਣੇ ਮੁਹਾਰ ਮੋੜ ਲਾਂ
ਜੇ ਐਥੋਂ ਕਦੇ ਰਾਵੀ ਲੰਘ ਜਾਵੇ, ਹਾਏ
