
Choose your script
Read the Song Lyrics
Whoa
Kol hi ae tu, taan vi lagge mainu door
Sochaan kyun main aiddan? Koi gall te zaroor
Zara puchh ke tu dass ki nahi, ki ae sach mere dil nu
(Hey), raataan nu dass mainu neend kyun na aave
Tu theek ai ki nahi, mera chitt ghabraave
Kyun enni parwaah? Na devi tu daga mere dil nu
Ki keeta main gunaah? Zara haal te suna
Mere bhatkde dil nu kyun ditti si panaah?
Kyun enni parwaah? Na devi tu daga mere dil nu
Kol hi ae tu, taan vi lagge mainu door
Sochaan kyun main aiddan? Koi gall te zaroor
Zara puchh ke tu dass ki nahi, ki ae sach mere dil nu
Tere naalon wakh hon da khayaal vi mera koi khayaal na
Jo lagge ohi dassaan, jera keeta aa main masaan, ni tu puchhdi sawaal na
Tu jadon mili, lagge si mainu kise cheez di bhaal na
Meri ban ke tu duniya dil jeha taan rakh, aivein gallaan vich taal na
Hun ki samjhaawan? Ki aakh ke manaawan?
Jo langheya ae sama ohnu kinjh main bhulavaan?
Kyun ae enni parwaah? Na tu de jaavi daga mere dil nu
Kol hi ai tu, taan vi lagge mainu door
Sochaan kyun main aiddan? Koi gall te zaroor
Zara puchh ke tu dass ki aan, ki ai sach mere dil nu
Teri gall ‘te yakeen na reha
Saada pyaar vi rangeen na reha
Keete baddal-waayi, aayi tang tanhaai
Hovaan hawa, main zameen na reha
Asi kalle reh jaana, saanu gama lai jaana
Asi ho jaana puraane, sab chupp keh jaana
Otthey tu vi nahiyo hona, kise hath na fadauna
Bas yaadaan ne pai jaana
(Hey), Kol hi ae tu, taan vi lagge mainu door
Sochaan kyun main aiddan? Koi gall te zaroor
Zara puchh ke tu dass ki nahi, ki ae sach tere dil nu
Raataan nu dass mainu neend kyun na aave
Tu theek ae ki nahi, mera chitt ghabraave
Kyun enni parwaah? Na devi tu daga mere dil nu
Sochaan kyun main aiddan?
Whoa
ਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰ
ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰ
ਜ਼ਰਾ ਪੁੱਛ ਕੇ ਤੂੰ ਦੱਸ ਕੀ ਨਹੀਂ, ਕੀ ਐ ਸੱਚ ਮੇਰੇ ਦਿਲ ਨੂੰ
(Hey), ਰਾਤਾਂ ਨੂੰ ਦੱਸ ਮੈਨੂੰ ਨੀਂਦ ਕਿਉਂ ਨਾ ਆਵੇ
ਤੂੰ ਠੀਕ ਐ ਕਿ ਨਹੀਂ, ਮੇਰਾ ਚਿੱਤ ਘਬਰਾਵੇ
ਕਿਉਂ ਐਨੀ ਪਰਵਾਹ? ਨਾ ਦੇਵੀਂ ਤੂੰ ਦਗ਼ਾ ਮੇਰੇ ਦਿਲ ਨੂੰ
ਕੀ ਕੀਤਾ ਮੈਂ ਗੁਨਾਹ? ਜ਼ਰਾ ਹਾਲ ਤੇ ਸੁਣਾ
ਮੇਰੇ ਭਟਕਦੇ ਦਿਲ ਨੂੰ ਕਿਉਂ ਦਿੱਤੀ ਸੀ ਪਨਾਹ?
ਕਿਉਂ ਐਨੀ ਪਰਵਾਹ? ਨਾ ਦੇਵੀਂ ਤੂੰ ਦਗ਼ਾ ਮੇਰੇ ਦਿਲ ਨੂੰ
ਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰ
ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰ
ਜ਼ਰਾ ਪੁੱਛ ਕੇ ਤੂੰ ਦੱਸ ਕੀ ਨਹੀਂ, ਕੀ ਐ ਸੱਚ ਮੇਰੇ ਦਿਲ ਨੂੰ
ਤੇਰੇ ਨਾਲ਼ੋਂ ਵੱਖ ਹੋਣ ਦਾ ਖ਼ਿਆਲ ਵੀ ਮੇਰਾ ਕੋਈ ਖ਼ਿਆਲ ਨਾ
ਜੋ ਲੱਗੇ ਓਹੀ ਦੱਸਾਂ, ਜੇਰਾ ਕੀਤਾ ਆ ਮੈਂ ਮਸਾਂ, ਨੀ ਤੂੰ ਪੁੱਛਦੀ ਸਵਾਲ ਨਾ
ਤੂੰ ਜਦੋਂ ਮਿਲੀ, ਲੱਗਿਆ ਸੀ ਮੈਨੂੰ ਕਿਸੇ ਚੀਜ਼ ਦੀ ਭਾਲ ਨਾ
ਮੇਰੀ ਬਣ ਕੇ ਤੂੰ ਦੁਨੀਆ ਦਿਲ ਜਿਹਾ ਤਾਂ ਰੱਖ, ਐਵੇਂ ਗੱਲਾਂ ਵਿੱਚ ਟਾਲ ਨਾ
ਹੁਣ ਕੀ ਸਮਝਾਵਾਂ? ਕੀ ਆਖ ਕੇ ਮਨਾਵਾਂ?
ਜੋ ਲੰਘਿਆ ਐ ਸਮਾਂ ਉਹਨੂੰ ਕਿੰਜ ਮੈਂ ਭੁਲਾਵਾਂ?
ਕਿਉਂ ਐ ਐਨੀ ਪਰਵਾਹ? ਨਾ ਤੂੰ ਦੇ ਜਾਵੀਂ ਦਗ਼ਾ ਮੇਰੇ ਦਿਲ ਨੂੰ
ਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰ
ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰ
ਜ਼ਰਾ ਪੁੱਛ ਕੇ ਤੂੰ ਦੱਸ ਕੀ ਆਣ, ਕੀ ਐ ਸੱਚ ਮੇਰੇ ਦਿਲ ਨੂੰ
ਤੇਰੀ ਗੱਲ ਤੇ ਯਕੀਨ ਨਾ ਰਿਹਾ
ਸਾਡਾ ਪਿਆਰ ਵੀ ਰੰਗੀਨ ਨਾ ਰਿਹਾ
ਕੀਤੇ ਬੱਦਲ਼-ਵਾਈ, ਆਈ ਤੰਗ ਤਨਹਾਈ
ਹੋਵਾਂ ਹਵਾ, ਮੈਂ ਜ਼ਮੀਨ ਨਾ ਰਿਹਾ
ਅਸੀਂ ਕੱਲੇ ਰਹਿ ਜਾਣਾ, ਸਾਨੂੰ ਗ਼ਮਾਂ ਲੈ ਜਾਣਾ
ਅਸੀਂ ਹੋ ਜਾਣਾ ਪੁਰਾਣੇ, ਸੱਭ ਚੁੱਪ ਕਹਿ ਜਾਣਾ
ਓਥੇ ਤੂੰ ਵੀ ਨਹੀਓਂ ਹੋਣਾ, ਕਿਸੇ ਹੱਥ ਨਾ ਫ਼ੜਾਉਣਾ
ਬਸ ਯਾਦਾਂ ਨੇ ਪੈ ਜਾਣਾ
(Hey), ਕੋਲ਼ ਹੀ ਐ ਤੂੰ, ਤਾਂ ਵੀ ਲੱਗੇ ਮੈਨੂੰ ਦੂਰ
ਸੋਚਾਂ ਕਿਉਂ ਮੈਂ ਐਦਾਂ? ਕੋਈ ਗੱਲ ਤੇ ਜ਼ਰੂਰ
ਜ਼ਰਾ ਪੁੱਛ ਕੇ ਤੂੰ ਦੱਸ ਕੀ ਨਹੀਂ, ਕੀ ਐ ਸੱਚ ਤੇਰੇ ਦਿਲ ਨੂੰ
ਰਾਤਾਂ ਨੂੰ ਦੱਸ ਮੈਨੂੰ ਨੀਂਦ ਕਿਉਂ ਨਾ ਆਵੇ
ਤੂੰ ਠੀਕ ਐ ਕਿ ਨਹੀਂ, ਮੇਰਾ ਚਿੱਤ ਘਬਰਾਵੇ
ਕਿਉਂ ਐਨੀ ਪਰਵਾਹ? ਨਾ ਦੇਵੀਂ ਤੂੰ ਦਗ਼ਾ ਮੇਰੇ ਦਿਲ ਨੂੰ
ਸੋਚਾਂ ਕਿਉਂ ਮੈਂ ਐਦਾਂ?
