Friday, October 11, 2024

Masoomiat

Masoomiyat Lyrics in Punjabi

Masoomiyat (ਮਾਸੂਮਿਅਤ) is a soulful Punjabi song that showcases the multi-talented Satinder Sartaaj’s skills as a lyricist, composer, and singer. The music production is credited to Beat Minister, who has added a beautiful and harmonious arrangement to the song. With its captivating melody and Sartaaj’s emotive vocals, “Masoomiyat” is a must-listen for fans of Punjabi music. Satinder Sartaaj’s Masoomiyat lyrics in Punjabi and in English are provided below.

Listen to the complete track on Amazon Music

Romanized Script
Native Script

Sab ton mehengi hundi ae masoomiyat
Sohne taan unj lok bathere hunde ne
Jinhaan nu takkiye te takde reh jaaiye
Duniya ‘te kujh khaas hi chehre hunde ne
Sab ton mehengi hundi ae masoomiyat
Sohne taan unj lok bathere hunde ne

Shohrat, izzat, ilam, ameeri, taakatan
Eh kamm rabb de hor wazeer vi kar dende
Jinhaan de chehre vich khich jehi hundi ae
Oh taan rabb ne aap ukere hunde ne

Sab ton mehengi hundi ae masoomiyat
Sohne taan unj lok bathere hunde ne
Jinhaan nu takkiye te takde reh jaaiye
Duniya ‘te kujh khaas hi chehre hunde ne

Es ton zyada hor dasso ki ho sakdai?
Kudrat ne vi taar ohna naal jode ne
Oh je hon udaas taan nhere ho jaande
Halka jeha muskaun savere hunde ne

Sab ton mehengi hundi ae masoomiyat
Sohne taan unj lok bathere hunde ne
Jinhaan nu takkiye te takde reh jaaiye
Duniya ‘te kujh khaas hi chehre hunde ne

Soorat de taan sadke aan subhan-allah
Aafreen, qurbaan, marhaba, ki kahiye?
Seerat vich vi hove jekar saadgi
Fir taan roshan chaar-chufere hunde ne

Sab ton mehengi hundi ae masoomiyat
Sohne taan unj lok bathere hunde ne
Jinhaan nu takkiye te takde reh jaaiye
Duniya ‘te kujh khaas hi chehre hunde ne

Je nazdeek ohna de behna, mittra ve
Pichhle janam da lekha-jokha lai aavi
Ohna di sohbat mildi bas ohna nu
Suchchey moti jinhaan ukere hunde ne

Sab ton mehengi hundi ae masoomiyat
Sohne taan unj lok bathere hunde ne
Jinhaan nu takkiye te takde reh jaaiye
Duniya ‘te kujh khaas hi chehre hunde ne

Paakiza soorat naal nazar mila laina
Eh kamm taithon nahi hona, Sartaaj miyan
Eho kamm taan paak pavittar roohan de
Jaan jis dil vich sidak te jere hunde ne

Sab ton mehengi hundi ae masoomiyat
Sohne taan unj lok bathere hunde ne
Jinhaan nu takkiye te takde reh jaaiye
Duniya ‘te kujh khaas hi chehre hunde ne

Sohne taan unj lok bathere hunde ne
Sohne taan unj lok bathere hunde ne

ਸੱਭ ਤੋਂ ਮਹਿੰਗੀ ਹੁੰਦੀ ਐ ਮਾਸੂਮਿਅਤ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ‘ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ
ਸੱਭ ਤੋਂ ਮਹਿੰਗੀ ਹੁੰਦੀ ਐ ਮਾਸੂਮਿਅਤ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ

ਸ਼ੋਹਰਤ, ਇੱਜ਼ਤ, ਇਲਮ, ਅਮੀਰੀ, ਤਾਕਤਾਂ
ਇਹ ਕੰਮ ਰੱਬ ਦੇ ਹੋਰ ਵਜ਼ੀਰ ਵੀ ਕਰ ਦੇਂਦੇ
ਜਿਨ੍ਹਾਂ ਦੇ ਚਿਹਰੇ ਵਿੱਚ ਖਿੱਚ ਜਿਹੀ ਹੁੰਦੀ ਐ
ਉਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ

ਸੱਭ ਤੋਂ ਮਹਿੰਗੀ ਹੁੰਦੀ ਐ ਮਾਸੂਮਿਅਤ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ‘ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ

ਇਸ ਤੋਂ ਜ਼ਿਆਦਾ ਹੋਰ ਦੱਸੋ ਕੀ ਹੋ ਸਕਦੈ?
ਕੁਦਰਤ ਨੇ ਵੀ ਤਾਰ ਉਹਨਾਂ ਨਾਲ਼ ਜੋੜੇ ਨੇ
ਉਹ ਜੇ ਹੋਣ ਉਦਾਸ ਤਾਂ ਨ੍ਹੇਰੇ ਹੋ ਜਾਂਦੇ
ਹਲਕਾ ਜਿਹਾ ਮੁਸਕਾਉਣ ਸਵੇਰੇ ਹੁੰਦੇ ਨੇ

ਸੱਭ ਤੋਂ ਮਹਿੰਗੀ ਹੁੰਦੀ ਐ ਮਾਸੂਮਿਅਤ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ‘ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ

ਸੂਰਤ ਦੇ ਤਾਂ ਸਦਕੇ ਆਂ ਸੁਭਾਨ-ਅੱਲਾਹ
ਆਫ਼ਰੀਨ, ਕੁਰਬਾਨ, ਮਹਰਬਾ, ਕੀ ਕਹੀਏ?
ਸੀਰਤ ਵਿੱਚ ਵੀ ਹੋਵੇ ਜੇਕਰ ਸਾਦਗੀ
ਫ਼ਿਰ ਤਾਂ ਰੋਸ਼ਨ ਚਾਰ-ਚੁਫ਼ੇਰੇ ਹੁੰਦੇ ਨੇ

ਸੱਭ ਤੋਂ ਮਹਿੰਗੀ ਹੁੰਦੀ ਐ ਮਾਸੂਮਿਅਤ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ‘ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ

ਜੇ ਨਜ਼ਦੀਕ ਉਹਨਾਂ ਦੇ ਬਹਿਣਾ, ਮਿੱਤਰਾ ਵੇ
ਪਿਛਲੇ ਜਨਮ ਦਾ ਲੇਖਾ-ਜੋਖਾ ਲੈ ਆਵੀਂ
ਉਹਨਾਂ ਦੀ ਸੁਹਬਤ ਮਿਲ਼ਦੀ ਬਸ ਉਹਨਾਂ ਨੂੰ
ਸੁੱਚੇ ਮੋਤੀ ਜਿਨ੍ਹਾਂ ਉਕੇਰੇ ਹੁੰਦੇ ਨੇ

ਸੱਭ ਤੋਂ ਮਹਿੰਗੀ ਹੁੰਦੀ ਐ ਮਾਸੂਮਿਅਤ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ‘ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ

ਪਾਕੀਜ਼ਾ ਸੂਰਤ ਨਾਲ਼ ਨਜ਼ਰ ਮਿਲਾ ਲੈਣਾ
ਇਹ ਕੰਮ ਤੈਥੋਂ ਨਹੀਂ ਹੋਣਾ Sartaaj ਮੀਆਂ
ਇਹੋ ਕੰਮ ਤਾਂ ਪਾਕ ਪਵਿੱਤਰ ਰੂਹਾਂ ਦੇ
ਜਾਂ ਜਿਸ ਦਿਲ ਵਿੱਚ ਸਿਦਕ ਤੇ ਜੇਰੇ ਹੁੰਦੇ ਨੇ

ਸੱਭ ਤੋਂ ਮਹਿੰਗੀ ਹੁੰਦੀ ਐ ਮਾਸੂਮਿਅਤ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਜਿਨ੍ਹਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆ ‘ਤੇ ਕੁਝ ਖ਼ਾਸ ਹੀ ਚਿਹਰੇ ਹੁੰਦੇ ਨੇ

ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ
ਸੋਹਣੇ ਤਾਂ ਉਂਜ ਲੋਕ ਬਥੇਰੇ ਹੁੰਦੇ ਨੇ

Song Credits

Singer(s):
Satinder Sartaaj
Album:
Masoomiat - Single
Lyricist(s):
Satinder Sartaaj
Composer(s):
Satinder Sartaaj
Music:
Beat Minister
Genre(s):
Music Label:
T-Series Apna Punjab
Featuring:
Satinder Sartaaj & Upma Sharma
Released On:
October 30, 2017

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Rachel Grae

Sachet Tandon

Badshah

Drake

Anumita Nadesan