Select Page

Home Lyrics Rutba
Rutba

Rutba

1,036 VIEWS
Rutba Lyrics | Rutba Lyrics in Punjabi | Rutba Lyrics in Punjabi Language

Rutba (ਰੁਤਬਾ) is a Punjabi song by Satinder Sartaaj from the move Kali Jota, starring Neeru Bajwa & Satinder Sartaaj. The lyrics of the song are penned by Satinder Sartaaj, whereas Beat Minister has produced the music of the song. Satinder Sartaaj’s Rutba lyrics in Punjabi and in English are provided below.

Listen to the complete track on Spotify

ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨ-ਓ-ਸ਼ੌਕਤਾਂ ਜਾਂਦੀਆਂ
ਮੁਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਚਿਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ
ਓਦੋਂ ਦਿਲਦਾਰ ਨਹੀਓਂ ਪਾਸ ਹੋਣਗੇ
ਰੰਗਲੇ ਜਹਾਨ ਦੀਆਂ ਰੌਣਕਾਂ ‘ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ

ਹਾਲੇ ਵੀ ਕੁਝ ਸੋਚ ਲੈ ਵੇ, ਮਹਿਰਮਾ
ਜੇ ਮੰਨ ਸਮਝਾ ਲਵੇਂ ਕਿੱਧਰੇ
ਹਾਲੇ ਵੀ ਕੁਝ ਸੋਚ ਲੈ ਵੇ, ਮਹਿਰਮਾ
ਜੇ ਮੰਨ ਸਮਝਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨ-ਓ-ਸ਼ੌਕਤਾਂ ਜਾਂਦੀਆਂ
ਮੁਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈਂ
ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈਂ
ਜੀਹਦੀ ਪੱਤੀ-ਪੱਤੀ ਕੁਰਬਾਨ ਹੋ ਗਈ
ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ

ਕਿ ਮਹਿਕਾਂ ਮੁੜ ਆਉਣੀਆਂ ਨੇ, ਮਾਲੀਆ
ਜੜ੍ਹਾਂ ਨੂੰ ਪਾਣੀ ਪਾ ਲਵੇਂ ਕਿੱਧਰੇ
ਆਹ ਮਹਿਕਾਂ ਮੁੜ ਆਉਣੀਆਂ ਨੇ, ਮਾਲੀਆ
ਜੜ੍ਹਾਂ ਨੂੰ ਪਾਣੀ ਪਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨ-ਓ-ਸ਼ੌਕਤਾਂ ਜਾਂਦੀਆਂ
ਮੁਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਜ਼ਿੰਦਗੀ ਦਾ ਮਾਇਨਾ ਸਕਾਰ ਹੋਏਗਾ
ਜਦੋਂ ਦਿਲ ਕਿਸੇ ‘ਤੇ ਨਿਸਾਰ ਹੋਏਗਾ
ਹਾਲੇ ਤਾਂ ਕਹਾਣੀਆਂ ਦੇ ਵਾਂਗਰਾਂ ਲੱਗੇ
ਸੱਚ ਲੱਗੂ ਜਦੋਂ ਇਹ ਪਿਆਰ ਹੋਏਗਾ

ਕਰੇ ਜੇ ਮਿਹਰਬਾਨੀਆਂ, ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿੱਧਰੇ
ਕਰੇਂ ਜੇ ਮੇਹਰਬਾਨੀਆਂ, ਵੇ ਪਿਆਰਿਆ
ਆਹ ਦਿਲ ਸੋਹਣੇ ਲਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨ-ਓ-ਸ਼ੌਕਤਾਂ ਜਾਂਦੀਆਂ
ਮੁਹੱਬਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਰਾਂਝਣਾਂ ਵੇ ਚਾਹਵਾਂ ਨੂੰ ਗੁਲਾਬੀ ਰੰਗਦੇ
ਨਿੱਤ ਇਹ ਸ਼ਰਾਰਤਾਂ ਕਰਾ ਕੇ ਲੰਘਦੇ
ਕੋਸ਼ਸ਼ਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਹੀਓਂ ਤੈਥੋਂ ਐਨਾ ਕੁ ਇਸ਼ਾਰਾ ਮੰਗਦੇ

ਆਹ ਨੀਵੀਂ ਪਾ ਕੇ ਹੱਸਦੈ, ਛਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿੱਧਰੇ
ਆਹ ਨੀਵੀਂ ਪਾ ਕੇ ਹੱਸਦੈ, ਛਬੀਲਿਆ
ਜੇ ਅੱਖੀਆਂ ਮਿਲਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨ-ਓ-ਸ਼ੌਕਤਾਂ ਜਾਂਦੀਆਂ
ਮੁਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਖ਼੍ਵਾਬਾਂ ਤੇ ਖ਼ਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ ‘ਚ ਜਤਾਉਨਾ ਹੱਕ ਵੇ
ਰੋਹਬ ਤੇਰੇ ਸਾਨੂੰ ਤਾਂ ਹੈਰਾਨ ਕਰਦੇ
ਅੱਖਾਂ ਪਾ ਕੇ ਵੇਖੇ ਜਦੋਂ ਇੱਕ-ਟੱਕ ਵੇ

ਇਹ ਸੁਫ਼ਨੇ ਨੂੰ ਸੁਫ਼ਨੇ ‘ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿੱਧਰੇ
ਇਹ ਸੁਫ਼ਨੇ ਨੂੰ ਸੁਫ਼ਨੇ ‘ਚੋਂ ਕੱਢ ਕੇ
ਹਕੀਕਤਾਂ ਬਣਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨ-ਓ-ਸ਼ੌਕਤਾਂ ਜਾਂਦੀਆਂ
ਮੁਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

ਕਾਸ਼ਨੀ ਖ਼ੁਮਾਰੀਆਂ ਦੀ ਲੋਰ ਵੇਖ ਲੈ
ਅਜ਼ਲਾਂ ਤੋਂ ਆਸ਼ਿਕੀ ਦੀ ਤੋਰ ਵੇਖ ਲੈ
ਅੰਬਰਾਂ ‘ਤੇ ਕੀਤਾ ਐ ਬਸੇਰਾ ਚੰਨ ਵੇ
ਦਿਲਾਂ ਦੀ ਜ਼ਮੀਨ ‘ਤੇ ਚਕੋਰ ਵੇਖ ਲੈ

ਆਹ ਗੀਤ ‘ਸਰਤਾਜ’ ਦਾ ਇਹ ਹਾਣ ਦਾ
ਜੇ ਰੂਹਾਂ ‘ਚ ਵਸਾ ਲਵੇਂ ਕਿੱਧਰੇ
ਆਹ ਗੀਤ ‘ਸਰਤਾਜ’ ਦਾ ਇਹ ਹਾਣ ਦਾ
ਜੇ ਰੂਹਾਂ ‘ਚ ਵਸਾ ਲਵੇਂ ਕਿੱਧਰੇ

ਕਿਤੇ ਨਹੀਂ ਸ਼ਾਨ-ਓ-ਸ਼ੌਕਤਾਂ ਜਾਂਦੀਆਂ
ਮੁਹਬੱਤਾਂ ਜਤਾ ਲਵੇਂ ਕਿੱਧਰੇ
ਕਿਤੇ ਨਹੀਂ ਤੇਰਾ ਰੁਤਬਾ ਘੱਟਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ

Kite nahi tera rutba ghatda
Je hass ke bula lave kidhre
Kite nahi tera rutba ghatda
Je hass ke bula lave kidhre

Kite nahi shaan-o-shaukatan jaandiyan
Mohabbatan jata lave kidhre
Kite nahi tera rutba ghatda
Je hass ke bula lave kidhre

Chiran pichchon jadon ehsaas honge
Odon dildaar nahiyo paas honge
Rangle jahaan diyan raunkaan ‘ch vi
Dil kise gall ton udaas honge

Haale vi kujh soch lai ve, meherma
Je mann samjha lave kidhre
Haale vi kujh soch lai ve, meherma
Je mann samjha lave kidhre

Kite nahi shaan-o-shaukatan jaandiyan
Mohabbatan jata lave kidhre
Kite nahi tera rutba ghatda
Je hass ke bula lave kidhre

Saanu saadi gall da jawaab de jaayin
Mehenge ehsaasan de hisaab de jaayin
Jeehdi patti-patti qurbaan ho gayi
Saanu ohi mehekda gulaab de jaayin

Ke mehkaan mud aauniyan ne, maaliya
Jadaan nu paani pa lave kidhre
Aah mehkaan mud aauniyan ne, maaliya
Jadaan nu paani pa lave kidhre

Kite nahi shaan-o-shaukatan jaandiyan
Mohabbatan jata lave kidhre
Kite nahi tera rutba ghatda
Je hass ke bula lave kidhre

Zindagi da maayna sakaar hoyega
Jadon dil kise ‘te nisaar hoyega
Haale taan kahaaniyan de waangra laggey
Sach laggu jadon eh pyaar hoyega

Kare je meherbaniyan, pyaareya
Aah dil sohne la lave kidhre
Kare je meherbaniyan, ve pyaareya
Aah dil sohne la lave kidhre

Kite nahi shaan-o-shaukatan jaandiyan
Mohabbatan jata lave kidhre
Kite nahi tera rutba ghatda
Je hass ke bula lave kidhre

Ranjhna ve chaahvan nu gulaabi rangde
Nitt eh shararatan kara ke langhde
Koshishan nadaan na naaraaz hon ve
Taahiyon taithon aina ku ishara mangde

Aah neevi pa ke hasdai, chhabeeleya
Je akkhiyan mila lave kidhre
Aah neevi pa ke hasdai, chhabeeleya
Je akkhiyan mila lave kidhre

Kite nahi shaan-o-shaukatan jaandiyan
Mohabbatan jata lave kidhre
Kite nahi tera rutba ghatda
Je hass ke bula lave kidhre

Khwaban te khayalan nu vi hunda shak ve
Jadon kade gusse ‘ch jatauna hak ve
Rohab tere saanu taan hairaan karde
Akkhan paa ke vekhe jadon ikk-takk ve

Eh sufne nu sufne ‘chon kadh ke
Haqeeqatan bana lave kidhre
Eh sufne nu sufne ‘chon kadh ke
Haqeeqatan bana lave kidhre

Kite nahi shaan-o-shaukatan jaandiyan
Mohabbatan jata lave kidhre
Kite nahi tera rutba ghatda
Je hass ke bula lave kidhre

Kaashni khumaariyan di lor vekh lai
Azlaan ton aashiqi di tor vekh lai
Ambraan ‘te keeta ae basera chann ve
Dilaan di zameen ‘te chakor vekh lai

Aah geet Sartaaj da eh haan da
Je roohan ‘ch vasa lave kidhre
Aah geet Sartaaj da eh haan da
Je roohan ‘ch vasa lave kidhre

Kite nahi shaan-o-shaukatan jaandiyan
Mohabbatan jata lave kidhre
Kite nahi tera rutba ghatda
Je hass ke bula lave kidhre

Rutba Song Details:

Album : Rutba
Singer(s) : Satinder Sartaaj
Lyricist(s) : Satinder Sartaaj
Composers(s) : Satinder Sartaaj
Music Director(s) : Beat Minister
Genre(s) : Punjabi Pop
Music Label : Times Music
Starring : Satinder Sartaaj, Neeru Bajwa

Rutba Song Video:

Popular Albums

ALL

Albums

Similar Artists

ALL

Singers