Thursday, November 7, 2024

Auzaar

Auzaar Lyrics | Auzaar Lyrics in Punjabi | Auzaar Lyrics in English | Auzaar Lyrics Satinder Sartaaj

Auzaar (ਔਜ਼ਾਰ) is a Punjabi song sung by Dr. Satinder Sartaaj. Sartaaj defines this song as an approach toward existence. The song is written and composed by Satinder Sartaaj himself, whereas Beat Minister has produced the music of the song. Satinder Sartaaj’s Auzaar lyrics in Punjabi and in English are provided below.

Listen to the complete song on Spotify

Romanized Script
Native Script

Bande de hatthan warga…
Bande de hatthan warga koi auzaar nahi baneya
Aina kuch ban gaya
Lekin kudrat ton paar nahi baneya
Bande de hatthan warga…

Kiddiyan-kiddiyan ne hoiyan dekho sansaar ‘ch jangaan
Aa saathon saambh nahi hundiyan apne ghar-baar ‘ch jangaan
Kariye shukraane jyona onna dushvaar nahi baneya
Aina kuch ban gaya, lekin kudrat ton paar nahi baneya
Bande de hatthan warga…

Baaki taan wazan tareeke la-la ke chak layide
Jaan us nu laa ke pahiye halke kar hak layide
Par dil de bojh ton bhaara ajj teekar bhaar nahi baneya
Aina kuch ban gaya, lekin kudrat ton paar nahi baneya
Bande de hatthan warga…

Jekar kuch daa ‘te launa, laavi mohabbatan ‘che
Faayide nuksaanan vich vi thaavin mohabbatan ‘che
Duniya vich uss ton sohna ajj tak vyopaar nahi baneya
Aina kuch ban gaya, lekin kudrat ton paar nahi baneya
Bande de hatthan warga…

Ho, lafzaan di raakh de vichchon ugg painde khyaal sada
Roohan nu nachchan de layi labh jaandi taal sada
Jazbe nu maaran waala koi hathiyar nahi baneya
Aina kuch ban gaya, lekin kudrat ton bhaar nahi baneya

Ohi koi shaqs niraale jag ‘te mash’hoor hoye
Aape de nede ho gaye, duniya ton door hoye
Jinha layi kadi vi ajj tak do te do chaar nahi baneya
Aina kuch ban gaya, lekin kudrat ton paar nahi baneya
Bande de hatthan warga…

Ban gaye raaje-maharaaje, ban gaye nawab kayi
Ban gaye kayi shaqs shahanshah, ban gaye ne saahab kayi
Par koyi Ranjit Singh de wangu Sarkaar nahi baneya
Aina kuch ban gaya, lekin kudrat ton paar nahi baneya

Duniya ‘te kinne kissey aashiq-maashooqan de
Kinne hi dard sunide ishqe diyan hookan de
Lekin Farhad jeha koyi lagda dildaar nahi baneya
Aina kuch ban gaya, lekin kudrat ton paar nahi baneya
Bande de hatthan warga…

Oh, gal kar gaye khari sayaane, dhaage nahi todide
Aapne taan aapne hi hunde, dukh-sukh vich lodide
Pai gaiyan gandhaan jithey othey mud pyaar nahi baneya
Aina kuch ban gaya, lekin kudrat ton bhaar nahi baneya

Humdum bin Holi kaahdi? Kaahdi Diwali bai?
Dilbar bin Eid nahi hundi, puneyan vi kaali bai
Sajna di deed ton wadh ke koyi tyohar nahi baneya
Aina kuch ban gaya, lekin kudrat ton paar nahi baneya

Takhtan ‘te baith badshah kar gaye jo ho sakeya
Lekin koyi virla hi si jo ambraan nu choh sakeya
Qutuban de magron dilli mud ke meenar nahi baneya
Aina kuch ban gaya, lekin kudrat ton paar nahi baneya
Bande de hatthan warga…

Bajwara Baiju Baawre da nede Bajrawar ton
Tu vi kuch sikh lainda oye aise bakhtaawar ton
Keh gaye khud Tansen vi ki aisa fankaar nahi baneya
Aina kuch ban gaya, lekin kudrat ton paar nahi baneya
Bande de hatthan warga…

Lagda ki ulajh gaye aan mud soch-vichaar layiye
Sarbad da bhala Satindera, keh ke hi na saar layiye
Guruan jo chaahya saathon waisa sansaar nahi baneya
Aina kuch ban gaya, lekin kudrat ton paar nahi baneya

Tainu taan pain awaazan aape vich wadhde nu
Kinniyan hi umraan laggiyan rab da but ghadhde nu
Har vaari koshish keeti, lekin har vaar nahi baneya
Aina kuch ban gaya, lekin kudrat ton paar nahi baneya
Bande de hatthan warga…

Tere jehe geet kise nu dinde koyi aas nahi
Jekar nahi dard kise da, jekar ehsaas nahi
Samjhi Sartaaj naam da haale haqdaar nahi baneya
Aina kuch ban gaya, lekin kudrat ton paar nahi baneya

Bande de hatthan warga koi auzaar nahi baneya
Aina kuch ban gaya
Lekin kudrat ton paar nahi baneya
Bande de hatthan warga, oh…

ਬੰਦੇ ਦੇ ਹੱਥਾਂ ਵਰਗਾ…
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ
ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਕਿੱਡੀਆਂ-ਕਿਡੀਆਂ ਨੇ ਹੋਈਆਂ ਦੇਖੋ ਸੰਸਾਰ ‘ਚ ਜੰਗਾਂ
ਆ ਸਾਥੋਂ ਸਾਂਭ ਨਹੀਂ ਹੁੰਦੀਆਂ ਆਪਣੇ ਘਰ-ਬਾਰ ‘ਚ ਜੰਗਾਂ
ਕਰੀਏ ਸ਼ੁਕਰਾਨੇ ਜਿਉਣਾ ਓਨਾ ਦੁਸ਼ਵਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਬਾਕੀ ਤਾਂ ਵਜ਼ਨ ਤਰੀਕੇ ਲਾ-ਲਾ ਕੇ ਚੱਕ ਲਈਦੇ
ਜਾਂ ਉਸ ਨੂੰ ਲਾ ਕੇ ਪਹੀਏ ਹਲਕੇ ਕਰ ਹੱਕ ਲਈਦੇ
ਪਰ ਦਿਲ ਦੇ ਬੋਝ ਤੋਂ ਭਾਰਾ ਅੱਜ ਤੀਕਰ ਭਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਜੇਕਰ ਕੁੱਛ ਦਾਅ ‘ਤੇ ਲਾਉਣਾ, ਲਾਵੀਂ ਮੋਹੱਬਤਾਂ ‘ਚੇ
ਫ਼ਾਇਦੇ ਨੁਕਸਾਨਾਂ ਵਿੱਚ ਵੀ ਥਾਵੀਂ ਮੋਹੱਬਤਾਂ ‘ਚੇ
ਦੁਨੀਆ ਵਿੱਚ ਉਸ ਤੋਂ ਸੋਹਣਾ ਅੱਜ ਤਕ ਵਿਉਪਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਹੋ, ਲਫ਼ਜ਼ਾਂ ਦੀ ਰਾਖ ਦੇ ਵਿੱਚੋਂ ਉਗ ਪੈਂਦੇ ਖ਼ਿਆਲ ਸਦਾ
ਰੂਹਾਂ ਨੂੰ ਨੱਚਣ ਦੇ ਲਈ ਲੱਭ ਜਾਂਦੀ ਤਾਲ ਸਦਾ
ਜਜ਼ਬੇ ਨੂੰ ਮਾਰਨ ਵਾਲ਼ਾ ਕੋਈ ਹਥਿਆਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ

ਓਹੀ ਕੋਈ ਸ਼ਕਸ ਨਿਰਾਲੇ ਜੱਗ ‘ਤੇ ਮਸ਼ਹੂਰ ਹੋਏ
ਆਪੇ ਦੇ ਨੇੜੇ ਹੋ ਗਏ, ਦੁਨੀਆ ਤੋਂ ਦੂਰ ਹੋਏ
ਜਿਨ੍ਹਾਂ ਲਈ ਕਦੀ ਵੀ ਅੱਜ ਤਕ ਦੋ ਤੇ ਦੋ ਚਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਬਣ ਗਏ ਰਾਜੇ-ਮਹਾਰਾਜੇ, ਬਣ ਗਏ ਨਵਾਬ ਕਈ
ਬਣ ਗਏ ਕਈ ਸ਼ਕਸ ਸ਼ਹਿਨਸ਼ਾਹ, ਬਣ ਗਏ ਨੇ ਸਾਹਬ ਕਈ
ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ

ਦੁਨੀਆ ‘ਤੇ ਕਿੰਨੇ ਕਿੱਸੇ ਆਸ਼ਿਕ-ਮਾਸ਼ੂਕਾਂ ਦੇ
ਕਿੰਨੇ ਹੀ ਦਰਦ ਸੁਣੀਦੇ ਇਸ਼ਕੇ ਦੀਆਂ ਹੂਕਾਂ ਦੇ
ਲੇਕਿਨ ਫ਼ਰਿਹਾਦ ਜਿਹਾ ਕੋਈ ਲਗਦਾ ਦਿਲਦਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਓ, ਗੱਲ ਕਰ ਗਏ ਖ਼ਰੀ ਸਿਆਣੇ, ਧਾਗੇ ਨਹੀਂ ਤੋੜੀਦੇ
ਆਪਣੇ ਤਾਂ ਆਪਣੇ ਹੀ ਹੁੰਦੇ, ਦੁੱਖ-ਸੁੱਖ ਵਿੱਚ ਲੋੜੀਦੇ
ਪੈ ਗਈਆਂ ਗੰਢਾਂ ਜਿੱਥੇ ਓਥੇ ਮੁੜ ਪਿਆਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ

ਹਮਦਮ ਬਿਨ ਹੋਲੀ ਕਾਹਦੀ? ਕਾਹਦੀ ਦੀਵਾਲੀ ਬਈ?
ਦਿਲਬਰ ਬਿਨ ਈਦ ਨਹੀਂ ਹੁੰਦੀ, ਪੁੰਨਿਆਂ ਵੀ ਕਾਲ਼ੀ ਬਈ
ਸੱਜਣਾ ਦੀ ਦੀਦ ਤੋਂ ਵੱਧ ਕੇ ਕੋਈ ਤਿਓਹਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ

ਤਖਤਾਂ ‘ਤੇ ਬੈਠ ਬਾਦਸ਼ਾਹ ਕਰ ਗਏ ਜੋ ਹੋ ਸਕਿਆ
ਲੇਕਿਨ ਕੋਈ ਵਿਰਲਾ ਹੀ ਸੀ ਜੋ ਅੰਬਰਾਂ ਨੂੰ ਛੋਹ ਸਕਿਆ
ਕੁਤੁਬਾਂ ਦੇ ਮਗਰੋਂ ਦਿੱਲੀ ਮੁੜ ਕੇ ਮੀਨਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਬਜਵਾੜਾ ਬੈਜੂ ਬਾਵਰੇ ਦਾ ਨੇੜੇ ਬਜਰਾਵਰ ਤੋਂ
ਤੂੰ ਵੀ ਕੁੱਛ ਸਿੱਖ ਲੈਂਦਾ ਓਏ ਐਸੇ ਬਖ਼ਤਾਵਰ ਤੋਂ
ਕਹਿ ਗਏ ਖੁਦ ਤਾਨਸੇਨ ਵੀ ਕਿ ਐਸਾ ਫ਼ਨਕਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਲਗਦਾ ਕਿ ਉਲ਼ਝ ਗਏ ਆਂ ਮੁੜ ਸੋਚ-ਵਿਚਾਰ ਲਈਏ
ਸਰਬੱਤ ਦਾ ਭਲਾ ਸਤਿੰਦਰਾ, ਕਹਿ ਕੇ ਹੀ ਨਾ ਸਾਰ ਲਈਏ
ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ

ਤੈਨੂੰ ਤਾਂ ਪੈਣ ਆਵਾਜ਼ਾਂ ਆਪੇ ਵਿੱਚ ਵੜ੍ਹਦੇ ਨੂੰ
ਕਿੰਨੀਆਂ ਹੀ ਉਮਰਾਂ ਲੱਗੀਆਂ ਰੱਬ ਦਾ ਬੁਤ ਘੜਦੇ ਨੂੰ
ਹਰ ਵਾਰੀ ਕੋਸ਼ਿਸ਼ ਕੀਤੀ, ਲੇਕਿਨ ਹਰ ਵਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ…

ਤੇਰੇ ਜਿਹੇ ਗੀਤ ਕਿਸੇ ਨੂੰ ਦਿੰਦੇ ਕੋਈ ਆਸ ਨਹੀਂ
ਜੇਕਰ ਨਹੀਂ ਦਰਦ ਕਿਸੇ ਦਾ, ਜੇਕਰ ਅਹਿਸਾਸ ਨਹੀਂ
ਸਮਝੀ ਸਰਤਾਜ ਨਾਮ ਦਾ ਹਾਲੇ ਹੱਕਦਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ, ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ

ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ
ਐਨਾ ਕੁੱਛ ਬਣ ਗਿਆ
ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ
ਬੰਦੇ ਦੇ ਹੱਥਾਂ ਵਰਗਾ, ਓ…

Song Credits

Lyricist(s):
Satinder Sartaaj
Composer(s):
Satinder Sartaaj
Music:
Beat Minister
Music Label:
SagaHits
Featuring:
Satinder Sartaaj

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Drake

Millind Gaba

Jai Taneja

Hina Nasrullah

Badshah