
Ikko Mikke
Ikko Mikke Lyrics | Ikko Mikke Lyrics in Punjabi | Ikko Mikke Lyrics in English | Ikko Mikke Lyrics Satinder Sartaaj
Ikko Mikke (ਇੱਕੋ ਮਿੱਕੇ) is a Punjabi song from the movie Ikko Mikke by Satinder Sartaaj. The song is penned, composed, and sung by Satinder Sartaaj, whereas Beat Minister has produced the music of the song. Satinder Sartaaj’s Ikko Mikke lyrics in Punjabi and in English are provided below.
Listen to the complete track on Spotify
Ho, Sartaaj, qissa jod de preet da
Rooh di reet da, dilan de maahi meet da
Pai gayi atthre khayalan naal dosti
Te guacheyan jeha da samaa veetda
Saanu sira nahi thiaunda suchchey geet da
Chaah taan vadde, chaah taan wadde
Chaah taan vadde ate vaak nikke-nikke
Dasso ji hun ki likhiye, haaye
Hoye main te sajan ikko-mikke
Dasso ji hun ki likhiye
Sab mit gaye ne atak-adikke
Dasso ji hun ki likhiye, haaye
Hoye main te sajan ikko-mikke
Dasso ji hun ki likhiye
Eh avalliyan ne saanjha te sakiriyan
Paayian gale ‘ch gulaabi ne zanjiriyan
Saade naina vich aashqi di taal hai
Tahiyon nachne nu kehndiyan fakeeriyan
Eh avalliyan ne saanjha te sakiriyan
Paayian gale ‘ch gulaabi ne zanjiriyan
Saade naina vich aashqi di taal hai
Tahiyon nachne nu kehndiyan fakeeriyan
Ajj palle payian asli ameeriyan
Saadi jeb ‘che mohabbatan de sikke
Dasso ji hun ki likhiye, haaye
Hoye main te sajan ikko-mikke
Dasso ji hun ki likhiye
Saanu ajkal sheesha bada chhed’da
Naale chheti gal-baat nahi nibed’da
Kare nain jehe mila ke gustakhiyan
Saade khiyalan wali bunti udhed’da
Saanu ajkal sheesha bada chhed’da
Naale chheti gal-baat nahi nibed’da
Kare nain jehe mila ke gustakhiyan
Saade khiyalan wali bunti udhed’da
Eh taan khwahishan de boohe vi nahi bhed’da
Main taan sheeshe nu vi, main taan sheeshe nu vi
Main taan sheeshe nu vi tang ditta chhikke
Dasso ji hun ki likhiye, haaye
Hoye main te sajan ikko-mikke
Dasso ji hun ki likhiye
Aa sab mit gaye ne atak-adikke
Dasso ji hun ki likhiye, haaye
Hoye main te sajan ikko-mikke
Dasso ji hun ki likhiye
Hava chashni mila ke dindi chitthiyan
Bade aukhe hoke chahvan ne najitthiyan
Sachche meherma de naal layian saahan vi
Gud, shehed, gulkand naalon mitthiyan
Shaam chashni mila ke dindi chitthiyan
Bade aukhe hoke chahvan ne najitthiyan
Sachche meherma de naal layian saahan vi
Gud, shehed, gulkand naalon mitthiyan
Pehlan kade nahi si eho cheezan ditthiyan
Is pyaar de, is pyaar de
Is pyaar de aggey taan sab fikke
Dasso ji hun ki likhiye, haaye
Hoye main te sajan ikko-mikke
Dasso ji hun ki likhiye
Aa sab mit gaye ne atak-adikke
Dasso ji hun ki likhiye
Hoye main te sajan ikko-mikke
Dasso ji hun ki likhiye
Waise ikk gal suni, mere haaniya
Asi kahiyan vi te kahiyan nahiyo jaaniya
Chal roohan ‘ch lukaiye ehdi mehek nu
Luk vekhdiyan pariyan te raniyan, oh
Waise ikk gal suni, mere haaniya
Asi kahiyan vi te kahiyan nahiyo jaaniya
Chal roohan ‘ch lukaiye ehdi mehek nu
Luk vekhdiyan pariyan te raniyan
Asi aape nu nahi nazran lavaniyan
Taanhi laaye, taanhi laaye
Taanhi laaye kaale kajle de tikke
Dasso ji hun ki likhiye, haaye
Hoye main te sajan ikko-mikke
Dasso ji hun ki likhiye
Hoye main te sajan ikko-mikke
Dasso ji hun ki likhiye
Te saare mit gaye ne atak-adikke
Dasso ji hun ki likhiye, haaye
Sab mit gaye ne atak-adikke
Dasso ji hun ki likhiye
Hoye main te sajan ikko-mikke
Dasso ji hun ki likhiye
Dasso ji hun ki likhiye
Dasso ji hun ki likhiye
ਹੋ, Sartaaj, ਕਿੱਸਾ ਜੋੜ ਦੇ ਪ੍ਰੀਤ ਦਾ
ਰੂਹ ਦੀ ਰੀਤ ਦਾ, ਦਿਲਾਂ ਦੇ ਮਾਹੀ ਮੀਤ ਦਾ
ਪੈ ਗਈ ਅੱਥਰੇ ਖਿਆਲਾਂ ਨਾਲ਼ ਦੋਸਤੀ
ਤੇ ਗੁਆਚਿਆਂ ਜਿਹਾ ਦਾ ਸਮਾਂ ਵੀਤਦਾ
ਸਾਨੂੰ ਸਿਰਾ ਨਹੀਂ ਥਿਆਉਂਦਾ ਸੁੱਚੇ ਗੀਤ ਦਾ
ਚਾਹ ਤਾਂ ਵੱਡੇ, ਚਾਹ ਤਾਂ ਵੱਡੇ
ਚਾਹ ਤਾਂ ਵੱਡੇ ਅਤੇ ਵਾਕ ਨਿੱਕੇ-ਨਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਇਹ ਅਵੱਲੀਆਂ ਨੇ ਸਾਂਝਾ ਤੇ ਸਕੀਰੀਆਂ
ਪਾਈਆਂ ਗਲ਼ੇ ‘ਚ ਗੁਲਾਬੀ ਨੇ ਜ਼ੰਜੀਰੀਆਂ
ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ
ਤਾਹੀਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ
ਇਹ ਅਵੱਲੀਆਂ ਨੇ ਸਾਂਝਾ ਤੇ ਸਕੀਰੀਆਂ
ਪਾਈਆਂ ਗਲ਼ੇ ‘ਚ ਗੁਲਾਬੀ ਨੇ ਜ਼ੰਜੀਰੀਆਂ
ਸਾਡੇ ਨੈਣਾਂ ਵਿੱਚ ਆਸ਼ਕੀ ਦੀ ਤਾਲ ਹੈ
ਤਾਹੀਓਂ ਨੱਚਣੇ ਨੂੰ ਕਹਿੰਦੀਆਂ ਫ਼ਕੀਰੀਆਂ
ਅੱਜ ਪੱਲੇ ਪਈਆਂ ਅਸਲੀ ਅਮੀਰੀਆਂ
ਸਾਡੀ ਜੇਬ ‘ਚੇ ਮੋਹੱਬਤਾਂ ਦੇ ਸਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਸਾਨੂੰ ਅਜਕਲ ਸ਼ੀਸ਼ਾ ਬੜਾ ਛੇੜਦਾ
ਨਾਲ਼ੇ ਛੇਤੀ ਗੱਲ-ਬਾਤ ਨਹੀਂ ਨਿਬੇੜਦਾ
ਕਰੇ ਨੈਣ ਜਿਹੇ ਮਿਲ਼ਾ ਕੇ ਗੁਸਤਾਖ਼ੀਆਂ
ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ
ਸਾਨੂੰ ਅਜਕਲ ਸ਼ੀਸ਼ਾ ਬੜਾ ਛੇੜਦਾ
ਨਾਲ਼ੇ ਛੇਤੀ ਗੱਲ-ਬਾਤ ਨਹੀਂ ਨਿਬੇੜਦਾ
ਕਰੇ ਨੈਣ ਜਿਹੇ ਮਿਲ਼ਾ ਕੇ ਗੁਸਤਾਖ਼ੀਆਂ
ਸਾਡੇ ਖਿਆਲਾਂ ਵਾਲੀ ਬੁਣਤੀ ਉਧੇੜਦਾ
ਇਹ ਤਾਂ ਖ਼ਾਹਿਸ਼ਾਂ ਦੇ ਬੂਹੇ ਵੀ ਨਹੀਂ ਭੇੜਦਾ
ਮੈਂ ਤਾਂ ਸ਼ੀਸ਼ੇ ਨੂੰ ਵੀ, ਮੈਂ ਤਾਂ ਸ਼ੀਸ਼ੇ ਨੂੰ ਵੀ
ਮੈਂ ਤਾਂ ਸ਼ੀਸ਼ੇ ਨੂੰ ਵੀ ਟੰਗ ਦਿੱਤਾ ਛਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਆ ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹਵਾ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ
ਬੜੇ ਔਖੇ ਹੋਕੇ ਚਾਹਵਾਂ ਨੇ ਨਜਿੱਠੀਆਂ
ਸੱਚੇ ਮਹਿਰਮਾ ਦੇ ਨਾਲ਼ ਲਈਆਂ ਸਾਹਾਂ ਵੀ
ਗੁੜ, ਸ਼ਹਿਦ, ਗੁਲਕੰਦ ਨਾਲ਼ੋਂ ਮਿੱਠੀਆਂ
ਸ਼ਾਮ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ
ਬੜੇ ਔਖੇ ਹੋਕੇ ਚਾਹਵਾਂ ਨੇ ਨਜਿੱਠੀਆਂ
ਸੱਚੀ ਮਹਿਰਮਾ ਦੇ ਨਾਲ਼ ਲਈਆਂ ਸਾਹਾਂ ਵੀ
ਗੁੜ, ਸ਼ਹਿਦ, ਗੁਲਕੰਦ ਨਾਲ਼ੋਂ ਮਿੱਠੀਆਂ
ਪਹਿਲਾਂ ਕਦੇ ਨਹੀਂ ਸੀ ਇਹੋ ਚੀਜ਼ਾ ਡਿੱਠੀਆਂ
ਇਸ ਪਿਆਰ ਦੇ, ਇਸ ਪਿਆਰ ਦੇ
ਇਸ ਪਿਆਰ ਦੇ ਅੱਗੇ ਤਾਂ ਸੱਭ ਫਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਆ ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਵੈਸੇ ਇੱਕ ਗੱਲ ਸੁਣੀ, ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਓਂ ਜਾਣੀਆਂ
ਚਲ ਰੂਹਾਂ ‘ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ, ਓ
ਵੈਸੇ ਇੱਕ ਗੱਲ ਸੁਣੀ, ਮੇਰੇ ਹਾਣੀਆਂ
ਅਸੀਂ ਕਹੀਆਂ ਵੀ ਤੇ ਕਹੀਆਂ ਨਹੀਓਂ ਜਾਣੀਆਂ
ਚਲ ਰੂਹਾਂ ‘ਚ ਲੁਕਾਈਏ ਇਹਦੀ ਮਹਿਕ ਨੂੰ
ਲੁਕ ਵੇਖਦੀਆਂ ਪਰੀਆਂ ਤੇ ਰਾਣੀਆਂ
ਅਸੀਂ ਆਪੇ ਨੂੰ ਨਹੀਂ ਨਜ਼ਰਾਂ ਲਵਾਣੀਆਂ
ਤਾਂਹੀ ਲਾਏ, ਤਾਂਹੀ ਲਾਏ
ਤਾਂਹੀ ਲਾਏ ਕਾਲ਼ੇ ਕੱਜਲੇ ਦੇ ਟਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਤੇ ਸਾਰੇ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ, ਹਾਏ
ਸੱਭ ਮਿੱਟ ਗਏ ਨੇ ਅਟਕ-ਅੜਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਹੋਏ ਮੈਂ ਤੇ ਸੱਜਣ ਇੱਕੋ-ਮਿੱਕੇ
ਦੱਸੋ ਜੀ ਹੁਣ ਕੀ ਲਿਖੀਏ
ਦੱਸੋ ਜੀ ਹੁਣ ਕੀ ਲਿਖੀਏ
ਦੱਸੋ ਜੀ ਹੁਣ ਕੀ ਲਿਖੀਏ
Ikko Mikke Song Details:
Album : | Ikko Mikke |
---|---|
Singer(s) : | Satinder Sartaaj |
Lyricist(s) : | Satinder Sartaaj |
Composers(s) : | Satinder Sartaaj |
Music Director(s) : | Beat Minister |
Genre(s) : | Punjabi Pop |
Music Label : | SagaHits |
Starring : | Satinder Sartaaj, Aditi Sharma |