ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ

ਜੋ ਤੇਰੇ ਦਿਲ ਵਿੱਚ ਧੜਕ ਰਿਹੈ ਮੈਂਨੂੰ ਬਿਲਕੁਲ ਸੁਣਦਾ ਸਾਫ਼

ਹੋ, ਮੱਲੋ-ਮੱਲੀ ਡਿੱਗ ਪੈਂਦਾ ਐ ਜ਼ਮੀਨ ਤੇ
ਹੋਵੇ ਪਿਆਰ ਵਾਲਾ ਫ਼ਲ ਜਦੋਂ ਪੱਕਿਆ
ਹੋ, ਬੜਾ ਕੰਧਾਂ ਨੂੰ ਕਰਾ ਕੇ ਹੋਰ ਉੱਚੀਆਂ
ਕਿਹਨੇ ਉਡਣੇ ਸੱਪਾਂ ਨੂੰ, ਬਿੱਲੋ, ਡੱਕਿਆ?
(ਕਿਹਨੇ ਉਡਣੇ ਸੱਪਾਂ ਨੂੰ, ਬਿੱਲੋ, ਡੱਕਿਆ?)
ਤੇਰਾ ਹੁਸਨ ਹੈ ਬਰਫ਼ ਜਿਹਾ
ਦੇਖੀ ਤੱਪ-ਤੱਪ ਬਣਜੇ ਭਾਪ
ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ
ਜੋ ਤੇਰੇ ਦਿਲ ਵਿੱਚ ਧੜਕ ਰਿਹੈ ਮੈਂਨੂੰ ਬਿਲਕੁਲ ਸੁਣਦਾ ਸਾਫ਼
ਜੋ ਤੇਰੇ ਦਿਲ ਵਿੱਚ ਧੜਕ ਰਿਹੈ ਮੈਂਨੂੰ ਬਿਲਕੁਲ ਸੁਣਦਾ ਸਾਫ਼
ਹੋ, ਮਿੱਠੇ ਪਾਣੀਆਂ ਦਾ, ਕੁੜੀਏ, ਤੂੰ ਕੁੱਜਾ ਨੀ
ਉਤੋਂ ਮਾਰਦੀ ਜਵਾਨੀ ਸਾਡੇ ਹੁੱਜਾ ਨੀ
ਹੋ, ਗੱਲ ਦਿਨੋਂ ਵਿੱਚ ਕਿੱਥੋਂ ਕਿੱਥੇ ਪਹੁੰਚ ਗਈ
ਚੰਨ ਚੜ੍ਹਿਆ ਨਾ ਰਹਿੰਦਾ ਕਦੇ ਗੁੱਝਾ ਨੀ
ਹੋ, ਤੈਨੂੰ ਉੱਚਾ-ਨੀਵਾਂ ਹੋਵੇ ਬੋਲਿਆ
ਸਾਡੀ ਗ਼ਲਤੀ-ਮਲਤੀ ਮਾਫ਼